Digital Film Festival Awards 2022

'ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020' ਸਮਾਰੋਹ ਦੌਰਾਨ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਲਵਾਈ ਹਾਜ਼ਰੀ

'ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020' ਸਮਾਰੋਹ ਦੌਰਾਨ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਲਵਾਈ ਹਾਜ਼ਰੀ

ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020  ਲਈ ਅਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਨ੍ਹਾਂ ਫ਼ਿਲਮਾਂ 'ਚ ਵੱਖ –ਵੱਖ ਸ਼੍ਰੇਣੀਆਂ 'ਚ ਸਨਮਾਨ ਦਿੱਤੇ ਗਏ ਹਨ ।ਜਿਸ 'ਚ ਜੀਤ ਮਠਾਰੂ ਨੂੰ ਬੈਸਟ ਐਡੀਟਿੰਗ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।ਇਸ ਦੇ ਨਾਲ ਲੱਕੀ ਯਾਦਵ ਨੂੰ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020  ਦੌਰਾਨ ਬੈਸਟ ਸਿਨੇਮਾਟੋਗ੍ਰਾਫੀ ਅਵਾਰਡ ਨਾਲ ਨਵਾਜਿਆ ਗਿਆ ।

ਹੋਰ ਵੇਖੋ:‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦੌਰਾਨ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰੱਬ ਰਾਖਾ’ ਦੇ ਕਲਾਕਾਰਾਂ ਨੇ ਸਾਂਝਾ ਕੀਤਾ ਆਪੋ ਆਪਣਾ ਤਜ਼ਰਬਾ

PTC Digital 2 PTC Digital 2

ਰਜਿੰਦਰ ਰੋਜ਼ੀ ਨੂੰ ਬੈਸਟ ਪੋਸ਼ਾਕ ਅਤੇ ਗੌਰਵ ਰਾਣਾ ਨੂੰ ਬੈਸਟ ਸਕਰੀਨ ਪਲੇਅ,ਪਾਲੀ ਭੁਪਿੰਦਰ ਸਿੰਘ ਨੂੰ ਬੈਸਟ ਡਾਇਲੌਗਸ,ਬੈਸਟ ਸਟੋਰੀ ਲਈ ਗੁਰਪ੍ਰੀਤ ਚਾਹਲ ਅਤੇ ਫ਼ਿਲਮ ਨਾਸੂਰ ਫ਼ਿਲਮ ਨੂੰ ਬੈਸਟ ਦ੍ਰਿਸ਼ ਲਈ ਸਨਮਾਨਿਤ ਕੀਤਾ ਗਿਆ ਹੈ ।

PTC Digital Awards PTC Digital Awards

ਇਸ ਤੋਂ ਇਲਾਵਾ ਹੋਰ ਵੀ ਕਈ ਸ਼੍ਰੇਣੀਆਂ 'ਚ ਅਵਾਰਡ ਦਿੱਤੇ ਗਏ ਹਨ ।ਦੱਸ ਦਈਏ ਕਿ  ਪੀਟੀਸੀ ਪੰਜਾਬੀ ਵੱਲੋਂ ਕਰਵਾਇਆ ਜਾਣ ਵਾਲਾ ਇਹ ਅਜਿਹਾ ਪਹਿਲਾਂ ਅਵਾਰਡ ਸਮਾਰੋਹ ਹੈ ਜਿਸ 'ਚ  ਡਿਜੀਟਲ ਫ਼ਿਲਮਾਂ' ਬਨਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਏਨੇ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਸਮਾਰੋਹ ਕਰਵਾਇਆ ਗਿਆ ਹੈ ।

ShamSher Sandhu ShamSher Sandhu

ਇਸ ਅਵਾਰਡ ਸਮਾਰੋਹ ਦੌਰਾਨ ਵੱਡੀ ਗਿਣਤੀ 'ਚ ਪਾਲੀਵੁੱਡ ਦੀਆਂ ਹਸਤੀਆਂ ਵੀ ਮੌਜੂਦ ਸਨ । ਜਿਸ 'ਚ ਮਲਕੀਤ ਰੌਣੀ,ਬਿੰਨੂ ਢਿੱਲੋਂ,ਸੁਨੰਦਾ ਸ਼ਰਮਾ,ਸ਼ਮਸ਼ੇਰ ਸੰਧੂ

ਸਣੇ ਕਈ ਸ਼ਖਸੀਅਤਾਂ ਮੌਜੂਦ ਸਨ । ਅਵਾਰਡ ਸਮਾਰੋਹ ਦੀ ਰੌਣਕ ਵੇਖਦਿਆਂ ਹੀ ਬਣ ਰਹੀ ਸੀ ।

Malkeet Rauni Malkeet Rauni

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network