Digital Film Festival Awards 2022

‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ਮੋਸਟ ਇਮੋਸ਼ਨਲ ਮੂਮੈਂਟ ਇਨ ਏ ਫ਼ਿਲਮ ਦੇ ਨੌਮੀਨੇਸ਼ਨ

‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ਮੋਸਟ ਇਮੋਸ਼ਨਲ ਮੂਮੈਂਟ ਇਨ ਏ ਫ਼ਿਲਮ ਦੇ ਨੌਮੀਨੇਸ਼ਨ

ਪੀਟੀਸੀ ਪੰਜਾਬੀ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੇ ਲਈ ਸਮੇਂ ਸਮੇਂ ਤੇ ਅਵਾਰਡ ਸਮਾਰੋਹ ਕਰਵਾਉਂਦਾ ਆ ਰਿਹਾ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ (PTC Box Office Digital Film Festival And Awards 2022 ) ਕਰਵਾਇਆ ਜਾ ਰਿਹਾ ਹੈ ।ਜਿਸ ਦੁੇ ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਸ਼ੁਰੂ ਹੋ ਚੁੱਕੇ ਹਨ ।ਮੋਸਟ ਇਮੋਸ਼ਨਲ ਮੂਮੈਂਟ ਇਨ ਏ ਫ਼ਿਲਮ ਕੈਟਾਗਿਰੀ ਦੇ ਲਈ ਜਿਨ੍ਹਾਂ ਫ਼ਿਲਮਾਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ ।ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਵਿੱਚ ਸੋ ਅੱਜ ਵੇਖਣਾ ਨਾਂ ਭੁੱਲਣਾ ਨੌਮੀਨੇਸ਼ਨ, ਕਿਸ ਫ਼ਿਲਮ ਨੂੰ ਮੋਸਟ ਇਮੋਸ਼ਨਲ ਮੁਮੈਂਟ ਇਨ ਏ ਫ਼ਿਲਮ ਕੈਟਾਗਿਰੀ ਦੇ ਲਈ ਚੁਣਿਆ ਗਿਆ ਹੈ । ਵੇਖਣਾ ਨਾਂ ਭੁੱਲਣਾ ਦਿਨ ਬੁੱਧਵਾਰ, 8 ਮਾਰਚ, ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ ।

Most Emotional Moment In A Film 

giddh,,,       Film : Giddh 

ਇਸ ਫ਼ਿਲਮ ਦੀ ਕਹਾਣੀ ਭ੍ਰਿਸ਼ਟ ਹੋ ਚੁੱਕੇ ਹੈਲਥ ਸਿਸਟਮ ਨੂੰ ਦਰਸਾਉਂਦੀ ਹੈ, ਕਿ ਕਿਸ ਤਰ੍ਹਾਂ ਆਪਣੇ ਫਾਇਦੇ ਲਈ ਡਾਕਟਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਹਨ ।

 

pind di kudi

      Film : Pind Di Kudi 

‘ਪਿੰਡ ਦੀ ਕੁੜੀ’ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਰੂੜੀਵਾਦੀ ਮਾਪਿਆਂ ਦੀ ਕਹਾਣੀ ਹੈ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦੀ ਨੂੰਹ ਇਕ ਅਜਿਹੀ ਕੁੜੀ ਬਣੇ ਜੋ ਕਿ ਘਰੇਲੂ ਕੁੜੀ ਹੋਵੇ।

 

Kukh        Film : Kukh 

ਇਕ ਅਜਿਹੀ ਵਿਧਵਾ ਦੀ ਕਹਾਣੀ ਹੈ, ਜੋ ਪੈਸੇ ਕਮਾਉਣ ਅਤੇ ਆਪਣੇ ਬੱਚੇ ਨੂੰ ਇੱਕ ਮਾਰੂ ਬਿਮਾਰੀ ਤੋਂ ਬਚਾਉਣ ਲਈ ਸਰੋਗੇਟ ਮਾਂ ਬਣ ਜਾਂਦੀ ਹੈ।

            

   Film : Maa Sadke 

‘ਮਾਂ ਸਦਕੇ’ ਇੱਕ ਅਜਿਹੀ ਮਾਂ ਦੀ ਕਹਾਣੀ ਹੈ ਜੋ ਕਿ ਇਕਲਾਪੇ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੁੰਦੀ ਹੈ ।

 

 

        Film : Chitte Lahu

                                              ਪੀਟੀਸੀ ਬਾਕਸ ਆਫਿਸ ਫਿਲਮ 'ਚਿੱਟੇ ਲਹੂ', ਇੱਕ ਕਹਾਣੀ ਜੋ ਸਾਨੂੰ ਦੱਸਦੀ ਹੈ ਕਿ ਕਿਵੇਂ ਨਵੀਂ ਪੀੜ੍ਹੀ ਆਪਣੇ ਮਾਪਿਆਂ ਅਤੇ ਸਮਾਜ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਜ਼ਿੰਦਗੀ ਦੀਆਂ ਰੀਝਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ।

 

      Film : Mitti De Bol 

ਫਿਲਮ 'ਮਿੱਟੀ ਦੇ ਬੋਲ', ਭਿੰਡਰ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਲੰਬੇ ਸਮੇਂ ਬਾਅਦ ਅਮਰੀਕਾ ਤੋਂ ਪਰਤਿਆ ਹੈ ਅਤੇ ਭਿੰਡਰ ਪਰੇਸ਼ਾਨ ਹੈ ਕਿਉਂਕਿ ਉਸਦੇ ਪਿਤਾ ਦੁਆਰਾ ਉਸਦਾ ਨਿੱਘਾ ਸਵਾਗਤ ਨਹੀਂ ਕੀਤਾ ਗਿਆ ਸੀ।

      Film : Udeek  

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਡੀਕ’ ਅਲੀਮਾ ਨਾਮ ਦੀ ਨੌਜਵਾਨ ਪੱਤਰਕਾਰ ਦੇ ਆਲੇ ਦੁਆਲੇ ਘੁੰਮਦੀ ਹੈ ।

 

 

 

 

 

 

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network