Advertisment

ਨਵੇਂ ਅਦਾਕਾਰਾਂ ਲਈ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ’ਚ ਕੰਮ ਕਰਨ ਦਾ ਸੁਨਿਹਰੀ ਮੌਕਾ

author-image
By Rupinder Kaler
New Update
ਨਵੇਂ ਅਦਾਕਾਰਾਂ ਲਈ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ’ਚ ਕੰਮ ਕਰਨ ਦਾ ਸੁਨਿਹਰੀ ਮੌਕਾ
Advertisment
ਪੀਟੀਸੀ ਨੈੱਟਵਰਕ ਵੱਲੋਂ 15,16 ਤੇ 17 ਫਰਵਰੀ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਕਰਵਾਇਆ ਜਾ ਰਿਹਾ ਹੈ । ਤਿੰਨ ਦਿਨ ਚੱਲਣ ਵਾਲੇ ਇਸ ਸਮਾਰੋਹ ਦੌਰਾਨ ਜਿੱਥੇ ਬਾਕਸ ਆਫ਼ਿਸ ਡਿਜੀਟਲ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਤੇ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉੱਥੇ 15 ਤੇ 16 ਫਰਵਰੀ ਨੂੰ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ਨਵੇਂ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਲਈ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ । publive-image ਇਸ ਵਰਕਸ਼ਾਪ ਵਿੱਚ ਪੀਟੀਸੀ ਨੈੱਟਵਰਕ ਨਵੇਂ ਅਦਾਕਾਰਾਂ ਨੂੰ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਵਿੱਚ ਆਪਣਾ ਨਾਂਅ ਬਨਾਉਣ ਦਾ ਮੌਕਾ ਵੀ ਦੇਵੇਗਾ ਕਿਉਂਕਿ ਨਵੇਂ ਅਦਾਕਾਰਾਂ ਲਈ ਕੈਮਰਾ ਆਡੀਸ਼ਨ ਵੀ ਰੱਖੇ ਗਏ ਹਨ । ਇਸ ਤੋਂ ਇਲਾਵਾ ਕੋਈ ਵੀ ਰਾਈਟਰ ਆਪਣੀਆਂ ਲਿਖਤਾਂ ਵੀ ਰਜਿਸਟਰ ਕਰਵਾ ਸਕਦਾ ਹੈ । https://www.instagram.com/p/B8LZGSjoB5X/ ਇਸ ਦੇ ਨਾਲ ਹੀ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਦੀ ਵਰਕਸ਼ਾਪ ਵਿੱਚ ਮਾਹਿਰ ਉਭਰਦੇ ਕਲਾਕਾਰਾਂ ਨੂੰ ਫ਼ਿਲਮ ਮੇਕਿੰਗ ਦੇ ਗੁਰ ਵੀ ਸਿਖਾਉਣਗੇ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ’ਤੇ ਜਾਓ ਤੇ ਰਜਿਸਟਰ ਕਰੋੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment