Advertisment

ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਦਰਅਸਲ’

author-image
By Shaminder
New Update
ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਦਰਅਸਲ’
Advertisment
ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫ਼ਤੇ ਤੁਹਾਨੂੰ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਨ੍ਹਾਂ ਫ਼ਿਲਮਾਂ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਕਿਉਂਕਿ ਇਹ ਫ਼ਿਲਮਾਂ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ ।ਇਸ ਵਾਰ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਦਰਅਸਲ’ ਵਿਖਾਈ ਜਾਵੇਗੀ । ਜੋ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਪੇਸ਼ ਕਰੇਗੀ । https://www.instagram.com/p/CEWDhaUF6RJ/ ਪੰਜਾਬੀ ਰੰਗ ਮੰਚ ਦੇ ਵੱਡੇ ਨਾਮ ਪਾਲੀ ਭੁਪਿੰਦਰ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਸ਼ੌਰਟ ਫ਼ਿਲਮ ‘ਦਰਅਸਲ’ ਕਲਯੁੱਗੀ ਰਿਸ਼ਤਿਆਂ ਦੀ ਸਚਾਈ, ਅਤੇ ਬਦਲੇ ਲਈ ਰਿਸ਼ਤਿਆਂ ਨੂੰ ਕਿੰਝ ਤਾਕ ‘ਤੇ ਰੱਖਿਆ ਜਾਂਦਾ ਹੈ ਇਹ ਬਿਆਨ ਕਰਦੀ ਨਜ਼ਰ ਆਵੇਗੀ। ਫ਼ਿਲਮ ‘ਦਰਅਸਲ’ ਜਿਹੜੀ ਕਿ ਆਸਟ੍ਰੇਲੀਆ ‘ਚ ਰਹਿੰਦੇ ਐੱਨ.ਆਰ.ਆਈ. ਲੜਕੇ ਉਸ ਦੇ ਪਿਤਾ ਜਿਹੜਾ 26 ਸਾਲ ਦੀ ਲੜਕੀ ਨਾਲ ਵਿਆਹ ਕਰਵਾ ਲੈਂਦਾ ਹੈ ਦੇ ਆਲੇ ਦੁਆਲੇ ਘੁੰਮਦੀ ਹੈ। ਜਦੋਂ ਆਸਟ੍ਰੇਲੀਆ ਬੈਠੇ ਲੜਕੇ ਨੂੰ ਆਪਣੇ ਪਿਤਾ ਦੇ ਵਿਆਹ ਬਾਰੇ ਪਤਾ ਲੱਗਦਾ ਹੈ ਤਾਂ ਉਹ ਭਾਰਤ ਵਾਪਸ ਆਉਂਦਾ ਹੈ ਤੇ ਆਪਣੇ ਪਿਤਾ ਦੀ ਇਸ ਹਰਕਤ ‘ਤੇ ਉਸ ਨਾਲ ਕਾਫੀ ਝਗੜਦਾ ਹੈ। ਫ਼ਿਰ ਕਿੰਝ ਆਪਣੇ ਪਿਓ ਤੋਂ ਦੁਖੀ ਅਤੇ ਉਸਦੀ ਅਸਲ ਮਾਂ ਨਾਲ ਹੋਏ ਜ਼ੁਲਮ ਦਾ ਬਦਲਾ ਇੱਕ ਪੁੱਤਰ ਲੈਂਦਾ ਹੈ ਅਤੇ ਕਿੰਝ ਸਾਜਿਸ਼ਾਂ ਘੜਦਾ ਹੈ ਇਹ ਫ਼ਿਲਮ ‘ਦਰਅਸਲ’ ‘ਚ 28 ਅਗਸਤ ਨੂੰ ਰਾਤ 9:00 ਵਜੇ ਪੀਟੀਸੀ ਪੰਜਾਬੀ ‘ਤੇ ਦੇਖਣ ਨੂੰ ਮਿਲੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment