ਪੀਟੀਸੀ ਪੰਜਾਬੀ 'ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਹਰੀ ਚਟਨੀ'

Written by  Shaminder   |  February 07th 2020 12:06 PM  |  Updated: February 07th 2020 12:06 PM

ਪੀਟੀਸੀ ਪੰਜਾਬੀ 'ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਹਰੀ ਚਟਨੀ'

ਪੀਟੀਸੀ ਬਾਕਸ ਆਫ਼ਿਸ 'ਤੇ ਹਰ ਹਫ਼ਤੇ ਤੁਹਾਨੂੰ ਇੱਕ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਸ ਵਾਰ ਯਾਨੀ ਕਿ 7  ਫਰਵਰੀ ਦਿਨ ਸ਼ੁੱਕਰਵਾਰ,ਸ਼ਾਮ ਨੂੰ 7 ਵਜੇ  ਤੁਹਾਨੂੰ ਫ਼ਿਲਮ 'ਹਰੀ ਚਟਨੀ'ਵਿਖਾਈ ਜਾਵੇਗੀ ।ਇਹ ਇੱਕ ਅਜਿਹੇ ਸ਼ਹਿਰੀ ਜੋੜੇ ਦੀ ਕਹਾਣੀ ਹੈ ਜਿਨ੍ਹਾਂ ਦੀ ਆਪਸ 'ਚ ਬਹੁਤ ਬਣਦੀ ਹੈ। ਇਸ ਜੋੜੇ ਦੇ ਖੂਬਸੂਰਤ ਜਿਹੇ ਰਿਸ਼ਤੇ ਦਾ ਅਧਾਰ ਮਿਊੁਜ਼ਿਕ ਹੈ ।

ਹੋਰ ਵੇਖੋ:ਰੋਮਾਂਸ,ਡਰਾਮੇ ਅਤੇ ਐਕਸ਼ਨ ਨਾਲ ਭਰਪੂਰ ਫ਼ਿਲਮ ‘ਢੋਲ ਰੱਤੀ’ ਦਾ ਪੀਟੀਸੀ ਪੰਜਾਬੀ ‘ਤੇ ਵੇਖੋ ਵਰਲਡ ਪ੍ਰੀਮੀਅਰ

https://www.instagram.com/p/B8Ogqpil-Ra/

ਅਨਹਦ ਸ਼ੇਰਗਿੱਲ ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ, ਜੋ ਕਿ ਇੱਕ ਆਰਕੀਟੈਕਟ ਦੇ ਕਿਰਦਾਰ 'ਚ ਨਜ਼ਰ ਆਉਣਗੇ।

Hari Chutney Hari Chutney

ਇਸ ਫ਼ਿਲਮ ਦੇ ਡਾਇਰੈਕਟਰ ਹਨ ਬਲਪ੍ਰੀਤ ।ਇਸ ਕਹਾਣੀ 'ਚ ਇਹ ਵੀ ਵਿਖਾਇਆ ਗਿਆ ਹੈ ਕਿ ਅਨਹਦ ਸ਼ੇਰਗਿੱਲ ਜੋ ਕਿ ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ, ਉਸ ਨੂੰ ਆਪਣੀ ਪਤਨੀ ਦੀ ਇੱਕ ਗੱਲ ਬਹੁਤ ਪਸੰਦ ਆਉਂਦੀ ਹੈ ਕਿ ਉਸ ਦੀ ਪਤਨੀ ਹਰ ਕਿਸੇ ਦੀ ਮਦਦ ਲਈ ਅੱਗੇ ਆਉਂਦੀ ਹੈ ਅਤੇ ਮਦਦ ਕਰਨ ਲੱਗਿਆਂ ਉਹ ਕੋਈ ਵੀ ਹੱਦ ਨਹੀਂ ਵੇਖਦੀ।ਸਿੰਪੀ ਸਿੰਘ ਫ਼ਿਲਮ ਦੇ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network