ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਿਹਾਅ’ ਪੇਸ਼ ਕਰੇਗੀ ਜ਼ਿੰਦਗੀ ਦੇ ਬਦਲਦੇ ਹਲਾਤਾਂ ਦੇ ਰੰਗ

Written by  Lajwinder kaur   |  November 20th 2019 04:22 PM  |  Updated: November 20th 2019 04:22 PM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਿਹਾਅ’ ਪੇਸ਼ ਕਰੇਗੀ ਜ਼ਿੰਦਗੀ ਦੇ ਬਦਲਦੇ ਹਲਾਤਾਂ ਦੇ ਰੰਗ

ਪੀਟੀਸੀ ਬਾਕਸ ਆਫ਼ਿਸ ਦੀ ਬਿਹਤਰੀਨ ਫ਼ਿਲਮਾਂ ਦੇ ਕਾਫ਼ਲੇ ‘ਚ ਇੱਕ ਹੋਰ ਨਵੀਂ ਫ਼ਿਲਮ ਸ਼ਾਮਿਲ ਹੋਣ ਜਾ ਰਹੀ ਹੈ। ਹਰ ਹਫ਼ਤੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਸ਼ੌਰਟ ਫ਼ਿਲਮ ਦਿਖਾਈ ਜਾਂਦੀ ਹੈ। ਇਸ ਹਫ਼ਤੇ ਵੀ ਇੱਕ ਫੌਜੀ ਦੀ ਜ਼ਿੰਦਗੀ ਦੇ ਬਦਲਦੇ ਹਲਾਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਟੀਵੀ ਦੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ।

ਗੌਰਵ ਰਾਣਾ ਵੱਲੋਂ ਡਾਇਰੈਕਟ ਕੀਤੀ ਗਈ ਫ਼ਿਲਮ ‘ਰਿਹਾਅ’ ਜਿਹੜੀ ਕਿ ਇੱਕ ਫੌਜੀ ਤੇ ਉਸਦੀ ਪਤਨੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਹਾਣੀ ਹੈ ਇੱਕ ਫੌਜੀ ਦੀ ਹੈ ਜਿਸਦਾ ਨਵਾਂ ਵਿਆਹ ਹੋਇਆ ਹੈ। ਜਿਸਦੇ ਮਨ ਦੇ ਚਾਅ ਪੂਰੇ ਵੀ ਨਹੀਂ ਹੁੰਦੇ ਤੇ ਜੰਗ ਲੱਗ ਜਾਂਦੀ ਹੈ ਤੇ ਉਸ ਨੂੰ ਆਪਣੀ ਨਵੀਂ ਵਿਆਹੀ ਪਤਨੀ ਨੂੰ ਛੱਡ ਕੇ ਫੌਜ ‘ਚ ਵਾਪਿਸ ਜਾਣਾ ਪੈਂਦਾ ਹੈ। ਉਹ ਆਪਣੀ ਪਤਨੀ ਨੂੰ ਹੌਸਲਾ ਦਿੰਦਾ ਹੈ ਕਿ ਉਹ ਜਲਦੀ ਵਾਪਿਸ ਆ ਜਾਵੇਗਾ।

ਪਰ ਅਜਿਹਾ ਨਹੀਂ ਹੁੰਦਾ ਉਹ ਫੌਜੀ ਲੜਾਈ ਦੌਰਾਨ ਉਹ ਲਾਪਤਾ ਹੋ ਜਾਂਦਾ ਹੈ। ਕਿਸੇ ਨੂੰ ਪਤਾ ਨਹੀਂ ਚੱਲਦਾ ਉਹ ਕਿੱਥੇ ਹੈ ਜ਼ਿੰਦਾ ਵੀ ਹੈ ਕਿ ਨਹੀਂ ਜਾਂ ਫਿਰ ਦੁਸ਼ਮਣ ਦੀ ਕੈਦ ‘ਚ। ਉਧਰ ਉਸਦੀ ਘਰਵਾਲੀ ਜਿਸ ਉੱਤੇ ਉਸਦਾ ਜੇਠ ਮਾੜੀ ਨਿਗਾਹ ਰੱਖ ਲੈਂਦਾ ਹੈ। ਪਰ ਦੂਜੇ ਪਾਸੇ ਉਸਦੇ ਪਤੀ ਦਾ ਇੱਕ ਦੋਸਤ ਉਸਦੀ ਮਦਦ ਲਈ ਅੱਗੇ ਆਉਂਦਾ ਹੈ। ਉਸਨੂੰ ਕਹਿੰਦਾ ਹੈ ਕਿ ਦੋਵੇਂ ਜਣੇ ਮਿਲਕੇ ਫੌਜ ‘ਚ ਲਾਪਤਾ ਹੋਏ ਉਸਦੇ ਪਤੀ ਨੂੰ ਲੱਭਦੇ ਹਾਂ।

ਹੋਰ ਵੇਖੋ:ਬਿੱਗ ਬੌਸ ‘ਚ ਚੱਲ ਰਿਹਾ ਸ਼ਹਿਨਾਜ਼ ਗਿੱਲ ਦਾ ਸਵੰਬਰ, ਹਿਮਾਂਸ਼ੀ ਤੇ ਸ਼ਹਿਨਾਜ਼ ਨੇ ਪਾਇਆ ਗਿੱਧਾ, ਦੇਖੋ ਵੀਡੀਓ

ਕੁਝ ਸਮੇਂ ਬਾਅਦ ਫੌਜੀ ਆਪਣੇ ਘਰੇ ਪਰਤ ਆਉਂਦਾ ਹੈ। ਉਹ ਆਪਣੀ ਪਤਨੀ ਨੂੰ ਲੱਭਦਾ ਹੈ ਪਰ ਉਹ ਨਹੀਂ ਮਿਲਦੀ। ਲੋਕੀਂ ਕਹਿੰਦੇ ਨੇ ਉਹ ਉਸਦੇ ਦੋਸਤ ਦੇ ਨਾਲ ਭੱਜ ਗਈ ਹੈ। ਕਹਾਣੀ ‘ਚ ਦਿਲਚਸਪ ਮੋੜ ਉਸ ਵੇਲੇ ਆ ਜਾਂਦਾ ਹੈ, ਜਦੋਂ ਉਹ ਫੌਜੀ ਆਪਣੇ ਦੋਸਤ ਨੂੰ ਲੱਭ ਲੈਂਦਾ ਹੈ। ਉਹ ਆਪਣੇ ਦੋਸਤ ਨੂੰ ਬਹੁਤ ਮਾਰਦਾ ਹੈ ਤੇ ਆਪਣੀ ਪਤਨੀ ਬਾਰੇ ਪੁੱਛਦਾ ਹੈ। ਪਰ ਜਦੋਂ ਫੌਜੀ ਨੂੰ ਸਚਾਈ ਪਤਾ ਚੱਲਦੀ ਹੈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਸਚਾਈ ਜਾਨਣ ਲਈ ਦੇਖਣਾ ਨਾ ਭੁੱਲਣਾ ਇਸ ਸ਼ੁੱਕਰਵਾਰ ਯਾਨੀਕਿ 22 ਨਵੰਬਰ ਨੂੰ ਆਉਣ ਵਾਲੀ ਫ਼ਿਲਮ ਰਿਹਾਅ ਸ਼ਾਮ 6.45 'ਤੇ ਸਿਰਫ਼ ਪੀਟੀਸੀ ਪੰਜਾਬੀ ਉੱਤੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network