Advertisment

ਇੱਕ ਔਰਤ 'ਤੇ ਹੋਏ ਤਸ਼ੱਦਦ ਅਤੇ ਉਸ ਦੇ ਡਰ ਉੱਤੇ ਹੌਂਸਲੇ ਦੀ ਜਿੱਤ ਬਿਆਨ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਮੈਂ ਹਾਂ ਨਾ'

author-image
By Aaseen Khan
New Update
ਇੱਕ ਔਰਤ 'ਤੇ ਹੋਏ ਤਸ਼ੱਦਦ ਅਤੇ ਉਸ ਦੇ ਡਰ ਉੱਤੇ ਹੌਂਸਲੇ ਦੀ ਜਿੱਤ ਬਿਆਨ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਮੈਂ ਹਾਂ ਨਾ'
Advertisment
ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹੁਣ ਤੱਕ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਰਿਲੀਜ਼ ਕੀਤੀਆਂ ਜਾ ਚੁੱਕੀਆਂ ਜਿੰਨ੍ਹਾਂ ਵਿਚ ਪਰਿਵਾਰਕ ਰਿਸ਼ਤਿਆਂ ਦੇ ਤਾਣੇ ਬਾਣੇ ਅਤੇ ਸਮਾਜਿਕ ਮੁੱਦਿਆਂ 'ਤੇ ਬੇਬਾਕੀ ਨਾਲ ਅਵਾਜ਼ ਚੁੱਕੀ ਗਈ ਹੈ। ਇਸ ਹਫ਼ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਹੈ 'ਮੈਂ ਹਾਂ ਨਾ' ਜਿਹੜੀ ਇੱਕ ਔਰਤ ਨਾਲ ਹੋਈ ਦਰਿੰਦਗੀ ਅਤੇ ਉਸ ਦੇ ਦੁਬਾਰਾ ਖੜੇ ਹੋਣ ਦੀ ਕਹਾਣੀ ਪੇਸ਼ ਕਰੇਗੀ। ਬਲਪ੍ਰੀਤ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਮੈਂ ਹਾਂ ਨਾ' ਉਸ ਔਰਤ ਦੀ ਕਹਾਣੀ ਹੈ ਜਿਸ ਨਾਲ ਇਨਸਾਨ ਦੇ ਭੇਸ 'ਚ ਰਹਿੰਦੇ ਦਰਿੰਦੇ ਜਬਰ ਜਨਾਹ ਵਰਗੀ ਇਨਸਾਨੀਅਤ ਨੂੰ ਸ਼ਰਮ ਸਾਰ ਕਰਨ ਵਾਲੀ ਘਿਨੌਣੀ ਹਰਕਤ ਕਰਦੇ ਹਨ। ਪਰ ਇਸ ਤੋਂ ਬਾਅਦ ਉਸ ਦਾ ਰਿਸ਼ਤਾ ਤੈਅ ਹੁੰਦਾ ਹੈ ਅਤੇ ਉਹ ਆਪਣੇ ਹਮਸਫ਼ਰ ਨੂੰ ਸਾਰੀ ਗੱਲ ਸਾਫ ਸਾਫ ਦੱਸ ਦਿੰਦੀ ਹੈ। ਉਸ ਦਾ ਪਤੀ ਤਾਂ ਉਸ ਨੂੰ ਆਪਣਾ ਲੈਂਦਾ ਹੈ ਪਰ ਜ਼ਬਰ ਜਨਾਹ ਵਰਗੀ ਘਟਨਾ ਤੋਂ ਉਭਰਨਾ ਕਿਸੇ ਵੀ ਔਰਤ ਲਈ ਸੌਖਾ ਨਹੀਂ ਹੁੰਦਾ।
Advertisment
Main Haan naa Main Haan naa ਹੋਰ ਵੇਖੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਕੁਝ ਕਹਿ ਨਹੀਂ ਸਕਦੇ’ ਦਾ ਦੇਖੋ ਮੇਕਿੰਗ ਵੀਡੀਓ ਡਰ ਉਸ ਦੇ ਅੰਦਰ ਤੱਕ ਘਰ ਕਰ ਜਾਂਦਾ ਹੈ ਪਰ ਆਪਣੇ ਹਮਸਫ਼ਰ ਤੋਂ ਮਿਲਿਆ ਹੌਂਸਲਾ ਅਤੇ ਸਾਥ ਉਸ ਔਰਤ ਨੂੰ ਮੁੜ ਖੜਾ ਹੋਣ 'ਚ ਮਦਦ ਕਰਦਾ ਹੈ। ਪਰ ਜਦੋਂ ਉਸ ਨਾਲ ਹੋਈ ਇਹ ਕਰੋਪੀ ਉਸ ਦਾ ਪਿੱਛਾ ਕਰਨ ਲੱਗ ਜਾਂਦਾ ਹੈ ਤਾਂ ਕਿੰਝ ਇੱਕ ਔਰਤ ਆਪਣੇ ਡਰ ਤੇ ਸਮਾਜ 'ਤੇ ਜਿੱਤ ਹਾਸਿਲ ਕਰਦੀ ਹੈ ਇਸ ਦੀ ਕਹਾਣੀ ਦਰਸਾਏਗੀ ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ 'ਮੈਂ ਹਾਂ ਨਾ'।ਫ਼ਿਲਮ 'ਚ ਸੁਰੀਲੀ ਗੌਤਮ, ਗੁਰਜੰਟ ਮਰਾਹਰ ਅਤੇ ਅਦਾਕਾਰ ਮਨਵੀਰ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ। ਇਸ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ 11 ਅਕਤੂਬਰ ਨੂੰ ਯਾਨੀ ਇਸ ਸ਼ੁੱਕਰਵਾਰ ਪੀਟੀਸੀ ਪੰਜਾਬੀ 'ਤੇ ਰਾਤ 7.45 ਵਜੇ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ 'ਤੇ ਇਹਨਾਂ ਫ਼ਿਲਮਾਂ ਦਾ ਅਨੰਦ ਮਾਣ ਸਕਦੇ ਹੋ। ਉਮੀਦ ਹੈ ਜਿਸ ਤਰ੍ਹਾਂ ਪੀਟੀਸੀ ਬਾਕਸ ਆਫ਼ਿਸ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਨੂੰ ਪਿਆਰ ਮਿਲਿਆ ਹੈ ਇਹ ਫ਼ਿਲਮ ਵੀ ਜ਼ਰੂਰ ਪਸੰਦ ਆਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment