ਜਾਣੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਾਤ’ ਨੂੰ ਲੈ ਕੇ ਕਿਵੇਂ ਦਾ ਰਿਹਾ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਅਨੁਭਵ !

Written by  Lajwinder kaur   |  June 05th 2019 06:31 PM  |  Updated: June 05th 2019 06:31 PM

ਜਾਣੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਾਤ’ ਨੂੰ ਲੈ ਕੇ ਕਿਵੇਂ ਦਾ ਰਿਹਾ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਅਨੁਭਵ !

ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਾਤ’ ਜਿਸ ਦੀ ਕਹਾਣੀ ਪੰਜਾਬ ਦੇ ਉਹਨਾਂ ਪਰਿਵਾਰਾਂ ਦੀ ਕਹਾਣੀ ਹੈ ਜਿਹੜੇ ਪਰਿਵਾਰ ਪੰਜਾਬ ਦੇ ਕਾਲੇ ਦੌਰ ਦੇ ਬੋਝ ਨੂੰ ਅਜੇ ਵੀ ਆਪਣੇ ਮੋਢਿਆਂ ‘ਤੇ ਢੋਹ ਰਹੇ ਹਨ।

ਇਸ ਫ਼ਿਲਮ ਨੂੰ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਡਾਇਰੈਕਟ ਕੀਤਾ ਹੈ। ਉਨ੍ਹਾਂ ਨੇ ਇਸ ਫ਼ਿਲਮ ਨੂੰ ਲੈ ਕੇ ਆਪਣੇ ਅਨੁਭਵਾਂ ਨੂੰ ਪੇਸ਼ ਕੀਤਾ ਹੈ। ਇਸ ਫ਼ਿਲਮ ‘ਚ ਪੇਸ਼ ਕੀਤਾ ਵਿਸ਼ਾ ਉਨ੍ਹਾਂ ਦੇ ਮਨ ‘ਚ ਕਾਫੀ ਲੰਮੇ ਸਮੇਂ ਤੋਂ ਸੀ ਪਰ ਸਹੀ ਪਲੇਟਫਾਰਮ ਨਹੀਂ ਸੀ ਮਿਲ ਰਿਹਾ। ਪਰ ਜਦੋਂ ਉਨ੍ਹਾਂ ਨੇ ਪੀ.ਟੀ.ਸੀ. ਬਾਕਸ ਆਫ਼ਿਸ ਦੀਆਂ ਲਘੂ ਫ਼ਿਲਮਾਂ ਦੇਖੀਆਂ ਤਾਂ ਉਨ੍ਹਾਂ ਨੂੰ ਲੱਗਿਆ ਇਹ ਸਹੀ ਪਲੇਟਫਾਰਮ ਹੈ ਆਪਣੇ ਵਿਚਾਰਾਂ ਨੂੰ ਅਸਲੀ ਰੂਪ ਦੇਣ ਲਈ।

ਪਰ ਆਪਣੇ ਵਿਚਾਰਾਂ ਨੂੰ ਪਰਦੇ ਉੱਤੇ ਪੇਸ਼ ਕਰਨ ਲਈ ਅਜੇ ਹੋਰ ਵੀ ਕਈ ਮੁਸ਼ਿਕਲਾਂ ਸਾਹਮਣੇ ਖੜ੍ਹੀਆਂ ਸਨ। ਜਿਸ 'ਚ ਸਭ ਤੋਂ ਪਹਿਲਾਂ ਪਾਤਰਾਂ ਦੇ ਲਈ ਸਹੀ ਚਿਹਰਿਆਂ ਦੀ ਚੋਣ ਕਰਨਾ, ਕਿਰਦਾਰਾਂ ਨੂੰ ਅਸਲੀ ਰੂਪ ਦੇਣਾ, ਲੋਕੇਸ਼ਨ ਦੀ ਚੋਣ ਕਰਨ ਆਦਿ। ਇਨ੍ਹਾਂ ਸਾਰੇ ਹੀ ਕੰਮਾਂ ਲਈ ਬਹੁਤ ਜ਼ਿਆਦਾ ਮਿਹਨਤ ਤੇ ਸਮਾਂ ਲੱਗਿਆ। ਫ਼ਿਲਮ ਦੀ ਸ਼ੂਟਿੰਗ ਹੱਡਾਂ ਨੂੰ ਜਮਾ ਦੇਣ ਵਾਲੀ ਠੰਡ ‘ਚ ਕੀਤੀ ਗਈ ਹੈ। ਫ਼ਿਲਮ ਦੇ ਕਈ ਸੀਨਜ਼ ਨੂੰ ਕਮਾਦ ਦੇ ਖੇਤਾਂ ‘ਚ ਅੱਧੀ ਰਾਤ ਨੂੰ ਸ਼ੂਟ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਨੂੰ ਅਸਲੀ ਰੂਪ ‘ਚ ਪੇਸ਼ ਕਰਨ ਲਈ ਉਨ੍ਹਾਂ ਦੀ ਸਾਰੀ ਹੀ ਟੀਮ ਨੇ ਅਣਥੱਕ ਮਿਹਨਤ ਕੀਤੀ ਹੈ। ਜੇ ਗੱਲ ਕੀਤੀ ਜਾਵੇ ਕਿਰਦਾਰਾਂ ਦੀ ਤਾਂ ਉਨ੍ਹਾਂ ਨੇ ਕਿਰਦਾਰ ਲੱਭਣ ‘ਚ ਕੋਈ ਵੀ ਸਮਝੌਤਾ ਨਹੀਂ ਕੀਤਾ। ਜਿਹੋ ਜਿਹੇ ਅਦਾਕਾਰ ਉਨ੍ਹਾਂ ਨੂੰ ਆਪਣੀ ਫ਼ਿਲਮ ਦੇ ਪਾਤਰਾਂ ਦੇ ਲਈ ਚਾਹੀਦੇ ਸਨ, ਉਨ੍ਹਾਂ ਨੇ ਹੁ-ਬ-ਹੂ ਹੋਵੇ ਦੇ ਹੀ ਅਦਾਕਾਰ ਲੱਭੇ ਨੇ। ਲਘੂ ਫ਼ਿਲਮ ਰਾਤ ਜੋ ਕੇ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋਣ ਵਾਲੀ ਹੈ। ਅਮਰਦੀਪ ਸਿੰਘ ਗਿੱਲ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ 7 ਜੂਨ ਦਿਨ ਸ਼ੁੱਕਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਦੇਖਣ ਨੂੰ ਮਿਲਣ ਵਾਲੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network