ਹਮਸਫਰ ਦੇ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਪਤਨੀ ਦਾ ਦਰਦ ਬਿਆਨ ਕਰਦਾ ਹੈ ਮੰਨਤ ਨੂਰ ਦਾ ਇਹ ਗੀਤ, ਦੇਖੋ ਵੀਡੀਓ

Written by  Aaseen Khan   |  October 11th 2019 11:21 AM  |  Updated: October 11th 2019 11:21 AM

ਹਮਸਫਰ ਦੇ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਪਤਨੀ ਦਾ ਦਰਦ ਬਿਆਨ ਕਰਦਾ ਹੈ ਮੰਨਤ ਨੂਰ ਦਾ ਇਹ ਗੀਤ, ਦੇਖੋ ਵੀਡੀਓ

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਰੱਜੋ' ਜਿਸ 'ਚ  ਬਹੁਤ ਹੀ ਗੰਭੀਰ ਮੁੱਦੇ 'ਤੇ ਅਵਾਜ਼ ਚੁੱਕੀ ਗਈ ਸੀ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਪਰ ਹੁਣ ਦਰਸ਼ਕਾਂ ਦੀ ਡਿਮਾਂਡ 'ਤੇ ਫ਼ਿਲਮ ਮੰਨਤ ਨੂਰ ਵੱਲੋਂ ਗਾਏ ਗੀਤ 'ਮਹਿਰਮ' ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗਾਣੇ 'ਚ ਬਹੁਤ ਹੀ ਅਨੋਖੇ ਢੰਗ ਨਾਲ ਪਤੀ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਪਤਨੀ ਦੀ ਹਾਲਤ ਬਾਰੇ ਸਮਝਾਇਆ ਗਿਆ ਹੈ। ਕਿੰਝ ਇਹ ਦੁਨੀਆ ਇਕੱਲੀ ਔਰਤ ਨੂੰ ਖੁੱਲ੍ਹੀ ਤਿਜ਼ੋਰੀ ਸਮਝਣ ਲੱਗ ਜਾਂਦੀ ਹੈ ਇਸ ਬਾਰੇ ਦਿਖਾਇਆ ਗਿਆ ਹੈ।

ਹੋਰ ਵੇਖੋ : ਇੱਕ ਔਰਤ 'ਤੇ ਹੋਏ ਤਸ਼ੱਦਦ ਅਤੇ ਉਸ ਦੇ ਡਰ ਉੱਤੇ ਹੌਂਸਲੇ ਦੀ ਜਿੱਤ ਬਿਆਨ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਮੈਂ ਹਾਂ ਨਾ'

ਦੱਸ ਦਈਏ ਮੰਨਤ ਨੂਰ ਦਾ ਇਹ ਗੀਤ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਣੇ ਦੇ ਬੋਲਾਂ ਦੇ ਅਰਥ ਕਾਫੀ ਡੂੰਗੇ ਹਨ ਜਿੰਨ੍ਹਾਂ ਨੂੰ ਕੁਦਰਤ ਪਾਲ ਨੇ ਲਿਖਿਆ ਹੈ।

ਸੰਗੀਤ ਨਾਮੀ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਮੰਨਤ ਨੂਰ ਦੀ ਅਵਾਜ਼ ਨੂੰ ਤਾਂ ਹੁਣ ਬੱਚਾ ਬੱਚਾ ਪਹਿਚਾਣਦਾ ਹੈ। ਪੀਟੀਸੀ ਬਾਕਸ ਆਫ਼ਿਸ ਜਿੱਥੇ ਹਰ ਹਫ਼ਤੇ ਨਵੀਆਂ ਪੰਜਾਬੀ ਫ਼ਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਪੀਟੀਸੀ ਪਲੇਅ ਐਪ 'ਤੇ ਵੀ ਦਰਸ਼ਕਾਂ ਵੱਲੋਂ ਇਹਨਾਂ ਫ਼ਿਲਮਾਂ ਦਾ ਅਨੰਦ ਮਾਣਿਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network