ਅੱਜ ਰਾਤ ਪੀਟੀਸੀ ਪੰਜਾਬੀ 'ਤੇ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਮਜਬੂਰ'

written by Aaseen Khan | September 13, 2019

ਪੀਟੀਸੀ ਬਾਕਸ ਆਫ਼ਿਸ ਹਰ ਹਫ਼ਤੇ ਨਵੀਆਂ ਪੰਜਾਬੀ ਸ਼ੌਰਟ ਫ਼ਿਲਮਾਂ ਦਰਸ਼ਕਾਂ ਦੇ ਰੁ-ਬ ਰੁ ਕਰਦਾ ਹੈ। ਇਸੇ ਲੜੀ 'ਚ ਅੱਜ ਯਾਨੀ 13 ਸਤੰਬਰ ਨੂੰ ਥ੍ਰਿਲਰ ਭਰਪੂਰ ਫ਼ਿਲਮ 'ਮਜਬੂਰ' ਦਾ ਪੀਟੀਸੀ ਪੰਜਾਬੀ 'ਤੇ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਜੀਤ ਮਠਾਰੂ ਦੇ ਨਿਰਦੇਸ਼ਨ 'ਚ ਫ਼ਿਲਮਾਈ ਫ਼ਿਲਮ ਮਜਬੂਰ ਦੀ ਕਹਾਣੀ ਇੱਕ ਘਰ ਦੇ ਤਿੰਨ ਨੌਕਰਾਂ, ਮਾਲਕ ਅਤੇ ਉਹਨਾਂ ਦੀ ਮਜਬੂਰੀ ਦੀ ਕਹਾਣੀ ਹੈ। ਘਰ 'ਚ ਰਹਿਣ ਵਾਲੇ ਨੌਕਰ ਆਪਣੇ ਹੀ ਮਾਲਕ ਨੂੰ ਕਿਡਨੈਪ ਕਰ ਲੈਂਦੇ ਹਨ। ਕਿਡਨੈਪਿੰਗ ਤੋਂ ਬਾਅਦ ਫ਼ਿਲਮ ਦੀ ਕਹਾਣੀ 'ਚ ਬਹੁਤ ਸਾਰੇ ਮੋੜ ਆਉਂਦੇ ਹਨ ਅਤੇ ਫ਼ਿਲਮ ਇਸ ਦੇ ਆਸ ਪਾਸ ਘੁੰਮਦੀ ਹੈ। ਨੌਕਰ ਆਪਣੇ ਹੀ ਮਾਲਕ ਨੂੰ ਕਿਉਂ ਬੰਦੀ ਬਣਾਉਂਦੇ ਹਨ ਅਤੇ ਮਾਲਕ ਨੇ ਅਜਿਹਾ ਕੀ ਕੀਤਾ ਹੁੰਦਾ ਹੈ ਜਾਂ ਇਸ ਪਿੱਛੇ ਕੋਈ ਮਜਬੂਰੀ ਹੈ ਇਹ ਦੇਖਣ ਨੂੰ ਮਿਲੇਗਾ ਕੁਝ ਹੀ ਘੰਟਿਆਂ 'ਚ ਕਿਉਂਕਿ ਇਸ ਫ਼ਿਲਮ ਦਾ ਪ੍ਰੀਮੀਅਰ ਅੱਜ ਰਾਤ 8 ਵਜੇ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ। ਹੋਰ ਵੇਖੋ : ਨਿੰਜਾ ਤੇ ਵਾਮੀਕਾ ਗੱਬੀ ਦੀ ਫ਼ਿਲਮ 'ਦੂਰਬੀਨ' ਦੀ ਕਮਾਈ ਦਾ 20 ਪ੍ਰਤੀਸ਼ਤ ਹਿੱਸਾ ਜਾਵੇਗਾ ਹੜ੍ਹ ਪੀੜ੍ਹਤਾਂ ਨੂੰ, ਇਸ ਦਿਨ ਹੋਵੇਗੀ ਰਿਲੀਜ਼

ਉਮੀਦ ਹੈ ਜਿਸ ਤਰ੍ਹਾਂ ਹੁਣ ਤੱਕ ਰਿਲੀਜ਼ ਹੋਈਆਂ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਨੂੰ ਪਿਆਰ ਮਿਲਿਆ ਉਸੇ ਤਰ੍ਹਾਂ ਫ਼ਿਲਮ 'ਮਜਬੂਰ' ਵੀ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ। ਟੀਵੀ ਤੋਂ ਇਲਾਵਾ ਪੀਟੀਸੀ ਬਾਕਸ ਆਫ਼ਿਸ ਦੀਆਂ ਇਹ ਸ਼ਾਨਦਾਰ ਫ਼ਿਲਮਾਂ ਹੁਣ ਪੀਟੀਸੀ ਪਲੇਅ ਐਪ 'ਤੇ ਵੀ ਦੇਖੀਆਂ ਜਾ ਸਕਦੀਆਂ ਹਨ।

0 Comments
0

You may also like