ਅੱਜ ਰਾਤ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਪਲ’, ਦੇਵੇਗੀ ਜ਼ਿੰਦਗੀ ਜਿਉਣ ਦਾ ਖ਼ੂਬਸੂਰਤ ਸੁਨੇਹਾ

Written by  Lajwinder kaur   |  November 29th 2019 12:42 PM  |  Updated: November 29th 2019 12:42 PM

ਅੱਜ ਰਾਤ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਪਲ’, ਦੇਵੇਗੀ ਜ਼ਿੰਦਗੀ ਜਿਉਣ ਦਾ ਖ਼ੂਬਸੂਰਤ ਸੁਨੇਹਾ

ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫ਼ਤੇ ਨਵੇਂ-ਨਵੇਂ ਵਿਸ਼ਿਆਂ ਨੂੰ ਲੈ ਕੇ  ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਇਸ ਸਿਲਸਿਲੇ ਦੇ ਚੱਲਦੇ ਇਸ ਵਾਰ ਵੀ ਪੀਟੀਸੀ ਬਾਕਸ ਆਫ਼ਿਸ ‘ਤੇ ਨਵੀਂ ਫ਼ਿਲਮ ‘ਪਲ’ ਵਿਖਾਈ ਜਾਵੇਗੀ। ਪਰਮਿੰਦਰਜੀਤ ਸਿੰਘ ਵੱਲੋਂ ਬਣਾਈ ਗਈ ਇਸ ਫ਼ਿਲਮ ‘ਚ ਜ਼ਿੰਦਗੀ ਦੇ ਬਦਲਦੇ ਰੰਗਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਜਾਵੇਗਾ।

ਹੋਰ ਵੇਖੋ:ਬੱਬੂ ਮਾਨ ਤੇ ਜੱਸ ਮਾਣਕ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕੀਤੀ ਜਾ ਰਹੀ ਹੈ ਖੂਬ ਪਸੰਦ

ਇਹ ਕਹਾਣੀ ਹੈ ਤਿੰਨ ਨੌਜਵਾਨ ਦੋਸਤਾਂ ਦੀ ਜਿਨ੍ਹਾਂ ਦੋ ਮੁੰਡੇ ਤੇ ਇਕ ਕੁੜੀ ਹੈ। ਪਰ ਇੱਕ ਦੋਸਤ ਆਪਣੀ ਜ਼ਿੰਦਗੀ ਜਿਉਣਾ ਭੁੱਲਿਆ ਬੈਠਿਆ ਬਸ ਆਪਣੇ ਬਿਜ਼ਨੇਸ ਦੇ ਕੰਮ 'ਚ ਹੀ ਗੁੰਮ ਹੋ ਕੇ ਰਹਿ ਗਿਆ। ਜਿਸਦੇ ਚੱਲਦੇ ਉਹ ਆਪਣੀ ਗਰਲਫ੍ਰੈਂਡ ਤੇ ਆਪਣੇ ਦੋਸਤ ਨੂੰ ਵੀ ਟਾਈਮ ਨਹੀਂ ਦਿੰਦਾ ਹੈ।

ਪਰ ਕਹਾਣੀ 'ਚ ਦਿਲਚਸਪ ਮੌੜ ਆ ਜਾਂਦਾ ਹੈ,  ਜਦੋਂ ਨੌਜਵਾਨ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਕੈਂਸਰ ਹੈ ਤੇ ਸਮਾਂ ਬਹੁਤ ਘੱਟ ਹੈ। ਤਾਂ ਉਹ ਆਪਣੇ ਦੋਸਤਾਂ ਦੇ ਨਾਲ ਮਨਾਲੀ ਘੁੰਮਣ ਦਾ ਪ੍ਰੋਗਰਾਮ ਬਣਾਉਂਦੇ ਹਾਂ ਤੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦਾ ਅਨੰਦ ਲੈਂਦਾ ਹੈ। ਇਸ ਤੋਂ ਇਲਾਵਾ ਉਹ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕਰਦਾ ਹੈ, ਆਪਣੀ ਗਰਲਫ੍ਰੈਂਡ ਨਾਲ ਸਮਾਂ ਬਿਤਾਉਂਦਾ ਹੈ। ਇਸ ਫ਼ਿਲਮ ‘ਚ ਤੁਹਾਨੂੰ ਬਹੁਤ ਹੀ ਖ਼ੂਬਸੂਰਤ ਸੁਨੇਹਾ ਦੇਖਣ ਨੂੰ ਮਿਲੇਗਾ ਜਿਸ 'ਚ ਜ਼ਿੰਦਗੀ ਹੰਢਾਉਣਾ ਦੀ ਬਜਾਏ ਜਿਉਣ ਸੁਖਾਏਗੀ। ਇਸ ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 29 ਨਵੰਬਰ ਸ਼ਾਮ ਨੂੰ 6:45 ਮਿੰਟ ‘ਤੇ ਕੀਤਾ ਜਾਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network