ਫਰਜ਼ਾਂ ਦੀ ਲੜਾਈ 'ਚ ਖ਼ਾਬਾਂ ਦੀ ਜਿੱਤ ਬਿਆਨ ਕਰੇਗੀ ਫ਼ਿਲਮ 'ਰੀਝਾਂ'

Written by  Aaseen Khan   |  May 21st 2019 06:06 PM  |  Updated: May 22nd 2019 05:29 PM

ਫਰਜ਼ਾਂ ਦੀ ਲੜਾਈ 'ਚ ਖ਼ਾਬਾਂ ਦੀ ਜਿੱਤ ਬਿਆਨ ਕਰੇਗੀ ਫ਼ਿਲਮ 'ਰੀਝਾਂ'

ਫਰਜ਼ਾਂ ਦੀ ਲੜਾਈ 'ਚ ਖ਼ਾਬਾਂ ਦੀ ਜਿੱਤ ਬਿਆਨ ਕਰੇਗੀ ਫ਼ਿਲਮ 'ਰੀਝਾਂ' : ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੀਟੀਸੀ ਬਾਕਸ 'ਚ ਹਰ ਹਫ਼ਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਤੇ ਨਵੀਆਂ ਨਵੀਆਂ ਫ਼ਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਇਸ ਵਾਰ ਪੀਟੀਸੀ ਬਾਕਸ ਆਫ਼ਿਸ 'ਤੇ ਫ਼ਿਲਮ 'ਰੀਝਾਂ' ਦਾ ਵਰਲਡ ਟੀਵੀ ਪ੍ਰੀਮੀਅਰ 24 ਮਈ ਰਾਤ 8:30 ਵਜੇ ਕੀਤਾ ਜਾਵੇਗਾ।

PTC Box Office New Movie Reejhaan PTC Box Office New Movie Reejhaan

ਕੇਵਲ ਸਿੰਘ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਰੀਝਾਂ' ਉਸ ਲੜਕੀ ਦੀ ਕਹਾਣੀ ਹੈ ਜਿਸ ਦਾ ਵਿਆਹ ਕੁਝ ਸ਼ਰਤਾਂ 'ਤੇ ਦਿਮਾਗੀ ਤੌਰ 'ਤੇ ਬਿਮਾਰ ਇੱਕ ਵਿਅਕਤੀ ਨਾਲ ਕਰ ਦਿੱਤਾ ਜਾਂਦਾ ਹੈ। ਜਦੋਂ ਉਸ ਨੂੰ ਇਸ ਬਾਰੇ ਪਤਾ ਚੱਲਦਾ ਹੈ ਤਾਂ ਉਸ ਨੂੰ ਆਪਣੀਆਂ ਸਾਰੀਆਂ ਰੀਝਾਂ ਸਾਰੇ ਚਾਅ ਮਰਦੇ ਦਿਖਾਈ ਦਿੰਦੇ ਹਨ।

PTC Box Office New Movie Reejhaan PTC Box Office New Movie Reejhaan

ਸਮਾਜਿਕ ਰੀਤੀ ਰਿਵਾਜਾਂ 'ਚ ਡੁੱਬਦੇ ਨਿੱਕੇ ਨਿੱਕੇ ਖ਼ਾਬ ਉਸਨੂੰ ਝਿੰਜੋੜ ਦਿੰਦੇ ਹਨ, ਉਸ ਨੂੰ ਜਾਪਦਾ ਹੈ ਇਸ ਸਾਰੇ ਸੰਸਾਰ 'ਚ ਉਸ ਲਈ ਸਿਰਫ਼ ਹੁਣ ਹਨੇਰਾ ਰਹਿ ਗਿਆ ਹੈ। ਪਰ ਪਰਿਵਾਰਕ ਗੁੰਝਲਾਂ 'ਚ ਫ਼ਸੀ ਇਹ ਲੜਕੀ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸੰਭਾਲਦੀ ਹੈ।

ਹੋਰ ਵੇਖੋ :ਪੰਜਾਬੀ ਇੰਡਸਟਰੀ 'ਚ ਨਹੀਂ ਦੇਖਿਆ ਹੋਵੇਗਾ ਅਜਿਹਾ ਐਕਸ਼ਨ, ਡੀ.ਐੱਸ.ਪੀ.ਦੇਵ ਦਾ ਟੀਜ਼ਰ ਰਿਲੀਜ਼, ਦੇਖੋ ਵੀਡੀਓ

PTC Box Office New Movie Reejhaan PTC Box Office New Movie Reejhaan

ਫ਼ਿਰ ਅੱਗੇ ਕਿਵੇਂ ਇਹ ਲੜਕੀ ਜ਼ਿੰਦਗੀ ਦੇ ਇਹਨਾਂ ਹਲਾਤਾਂ ਨਾਲ ਲੜਦੀ ਹੈ ਦੇਖਣ ਨੂੰ ਮਿਲੇਗਾ ਫ਼ਿਲਮ ਰੀਝਾਂ 'ਚ। ਫਿਲਮ "ਰੀਝਾਂ" ਜਿੱਥੇ ਸਮਾਜ ਚ ਕੁੜੀਆਂ ਦੀ ਹਾਲਤ ਬਾਰੇ ਸਵਾਲ ਉਠਾਉਂਦੀ ਹੈ ਉੱਥੇ ਹੀ ਕੁੜੀਆਂ ਨੂੰ ਮਾਰ ਰਹੇ ਪਰਿਵਾਰਾਂ ਨੂੰ ਵੀ ਸਵਾਲ ਪੁੱਛਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network