ਪੀਟੀਸੀ ਬਾਕਸ ਆਫ਼ਿਸ 'ਤੇ ਦੇਖੋ ਪਤੀ ਪਤਨੀ ਦੇ ਰਿਸ਼ਤੇ ਦੇ ਤਾਣੇ ਬਾਣੇ ਨੂੰ ਪੇਸ਼ ਕਰਦੀ ਫ਼ਿਲਮ 'ਹਰੀ ਚਟਨੀ' 

Written by  Rupinder Kaler   |  March 18th 2019 01:34 PM  |  Updated: March 18th 2019 01:39 PM

ਪੀਟੀਸੀ ਬਾਕਸ ਆਫ਼ਿਸ 'ਤੇ ਦੇਖੋ ਪਤੀ ਪਤਨੀ ਦੇ ਰਿਸ਼ਤੇ ਦੇ ਤਾਣੇ ਬਾਣੇ ਨੂੰ ਪੇਸ਼ ਕਰਦੀ ਫ਼ਿਲਮ 'ਹਰੀ ਚਟਨੀ' 

ਪੀਟੀਸੀ ਬਾਕਸ ਆਫ਼ਿਸ ਤੇ ਇਸ ਵਾਰ ਪੰਜਾਬੀ ਫ਼ਿਲਮ 'ਹਰੀ ਚਟਨੀ' ਦਿਖਾਈ ਜਾਵੇਗੀ । ਬਲਪ੍ਰੀਤ ਦੀ ਇਸ ਫ਼ਿਲਮ ਦੀ ਕਹਾਣੀ ਹੋਰਨਾਂ ਫ਼ਿਲਮਾਂ ਤੋਂ ਹੱਟ ਕੇ ਹੈ । ਇਸ ਫ਼ਿਲਮ ਵਿੱਚ ਪਤੀ ਪਤਨੀ ਦੇ ਰਿਸ਼ਤੇ ਦਾ ਤਾਣਾ ਬਾਣਾ ਦਿਖਿਆ ਗਿਆ ਹੈ । ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ, ਫ਼ਿਲਮ ਦੇ ਤਿੰਨ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ ।

Hari Chutney Hari Chutney

ਫ਼ਿਲਮ 'ਚ ਪਤੀ ਪਤਨੀ ਦਾ ਇੱਕ ਜੋੜਾ ਹੈ ਜਿੰਨਾਂ ਦੀ ਜ਼ਿੰਦਗੀ ਬਹੁਤ ਹੀ ਖੁਸ਼ਗਵਾਰ ਹੈ । ਪਰ ਇੱਕ ਮੈਰੀ ਨਾਂਅ ਦੀ ਕੁੜੀ ਕਿਸੇ ਤਰੀਕੇ ਉਹਨਾਂ ਦੀ ਜ਼ਿੰਦਗੀ ਵਿੱਚ ਦਸਤਕ ਦਿੰਦੀ ਹੈ ।ਫਿਰ ਇਹ ਖੁਸ਼ਗਵਾਰ ਜ਼ਿੰਦਗੀ ਨਰਕ ਬਣ ਜਾਂਦੀ ਹੈ । ਪਤੀ ਪਤਨੀ ਦੇ ਰਿਸ਼ਤੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ।

https://www.youtube.com/watch?time_continue=15&v=_0yVqtscQU4

ਕੀ ਮੈਰੀ ਕਰਕੇ ਪਤੀ ਪਤਨੀ ਦਾ ਇਹ ਰਿਸਤਾ ਟੁੱਟ ਜਾਂਦਾ ਹੈ ਜਾਂ ਫਿਰ ਪਤਨੀ ਇਸ ਰਿਸ਼ਤੇ ਦਾ ਬੋਝ ਢੋਹਦੀ ਰਹਿੰਦੀ ਹੈ । ਇਹ ਸਭ ਜਾਣਨ ਲਈ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ 'ਤੇ ਫ਼ਿਲਮ 'ਹਰੀ ਚਟਨੀ' ਤਰੀਕ 22 ਮਾਰਚ ਦਿਨ ਸ਼ੁੱਕਰਵਾਰ ਰਾਤ 7.45 'ਤੇ ਸਿਰਫ ਪੀਟੀਸੀ ਪੰਜਾਬੀ ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network