Advertisment

ਇਸ ਵਾਰ ਪੀਟੀਸੀ ਬਾਕਸ ਆਫਿਸ 'ਤੇ ਦੇਖੋ ਪੰਜਾਬੀ ਫਿਲਮ 'ਅਜ਼ਾਬ'

author-image
By Rupinder Kaler
New Update
ਇਸ ਵਾਰ ਪੀਟੀਸੀ ਬਾਕਸ ਆਫਿਸ 'ਤੇ ਦੇਖੋ ਪੰਜਾਬੀ ਫਿਲਮ 'ਅਜ਼ਾਬ'
Advertisment
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਬਾਕਸ ਆਫਿਸ ਤੇ ਦਿਲ ਨੂੰ ਛੂਹਣ ਵਾਲੀ ਪੰਜਾਬੀ ਫਿਲਮ ਦਿਖਾਈ ਜਾ ਰਹੀ ਹੈ । ਇਸ ਵਾਰ ਪੀਟੀਸੀ ਦੇ ਬਾਕਸ ਆਫਿਸ 'ਤੇ ਤੁਹਾਨੂੰ ਪੰਜਾਬੀ ਫਿਲਮ 'ਅਜ਼ਾਬ' ਦਿਖਾਈ ਜਾਵੇਗੀ । ਇਹ ਫਿਲਮ 1947 ਦੀ ਵੰਡ ਦੇ ਦੁਖਾਂਤ ਨੂੰ ਬਿਆਨ ਕਰੇਗੀ ।  'ਅਜ਼ਾਬ' ਫਿਲਮ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਹੈ ਜਿਹੜੀ ਜੁੰਮਾ ਨਾਂ ਦੇ ਸ਼ਖਸ ਅਤੇ ਉਸ ਦੀ ਪਤਨੀ ਸਾਦਾਨ ਦੇ ਇਰਦ-ਗਿਰਦ ਘੁੰਮਦੀ ਹੈ । ਹੋਰ ਵੇਖੋ :ਤੁਸੀਂ ਵੀ ਟੀਵੀ ‘ਤੇ ਛਾਉਣਾ ਚਾਹੁੰਦੇ ਹੋ ਤਾਂ ‘ਪੀਟੀਸੀ ਚੱਕ ਦੇ’ ਦੇ ਰਿਹਾ ਮੌਕਾ ,ਵੇਖੋ ਵੀਡਿਓ
Advertisment
publive-image ਜੁੰਮਾ ਅਤੇ ਸਾਦਾਨ ਉਸ ਖੂਨ ਖਰਾਬੇ ਦਾ ਗਵਾਹ ਹਨ ਜਿਸ ਤੋਂ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ । ਜੁੰਮਾ ਤੇ ਸਦਾਨ ਇਸ ਦਰਦ ਨੂੰ ਆਪਣੇ ਦਿਲਾਂ ਵਿੱਚ ਲਈ ਬੈਠੇ ਹਨ ਤੇ ਉਹਨਾਂ ਦੇ ਹਰ ਸਾਹ ਵਿੱਚ ਦਰਦ ਬਣਿਆ ਰਹਿੰਦਾ ਹੈ ਤੇ ਉਹ ਇਸ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਦੇ ਕਿ ਕਿਵੇਂ ਵੰਡ ਦੌਰਾਨ ਉਹਨਾਂ ਦੀ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਤੇ ਬਾਅਦ ਵਿੱਚ ਕਿਸੇ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ।ਫਿਲਮ ਦੀ ਕਹਾਣੀ ਸਿਰਫ ਇੱਥੇ ਹੀ ਖਤਮ ਨਹੀ ਹੁੰਦੀ ,ਕਹਾਣੀ ਵਿੱਚ ਉੱਦੋਂ ਨਵਾਂ ਮੋੜ ਆਉਂਦਾ ਹੈ ਜਦੋਂ ਜੁੰਮਾ ਅਤੇ ਸਦਾਨ ਦੇ ਬੇਟੇ ਨਨਕੂ ਦੀ ਐਂਟਰੀ ਹੁੰਦੀ ਹੈ । ਹੋਰ ਵੇਖੋ :ਗਾਇਕ ਮੀਕਾ ਸਿੰਘ ਨੇ ਰਾਖੀ ਸਾਵੰਤ ਨਾਲ ਮੁੜ ਲਿਆ ਪੰਗਾ, ਦੇਖੋ ਵੀਡਿਓ publive-image ਨਨਕੂ ਦੇ ਦਿਲ ਵਿੱਚ ਵੀ ਹੋਰ ਭਾਈਚਾਰੇ ਦੇ ਲੋਕਾਂ ਪ੍ਰਤੀ ਉਹੀ ਨਫਰਤ ਹੁੰਦੀ ਹੈ ਜਿਸ ਤਰ੍ਹਾਂ ਦੀ ਨਫਰਤ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਹੁੰਦੀ ਹੈ । ਉਹ ਵੀ ਬਹੁਤ ਸਾਰੇ ਹਿੰਦੂਆਂ ਅਤੇ ਸਿੱਖਾਂ ਨੂੰ ਲੁੱਟਦਾ ਹੈ । publive-imageਇਥੇ ਹੀ ਬਸ ਨਹੀਂ ਫਿਲਮ ਦੀ ਕਹਾਣੀ ਵਿੱਚ ਰਾਜ ਨਾਂ ਦੇ ਕਿਰਦਾਰ ਦੇ ਆਉਣ ਨਾਲ ਵੀ  ਕਈ ਮੋੜ ਆਉਂਦੇ ਹਨ ਜਿਹੜੇ ਹਰ ਇੱਕ ਨੂੰ ਬੰਨ ਕੇ ਰੱਖਦੇ ਹਨ ।  ਮੁਕੇਸ਼ ਗੋਤਮ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਹੋਰ ਕੀ ਕੁਝ ਹੁੰਦਾ ਹੈ ਜਾਨਣ ਲਈ ਜ਼ਰੂਰ ਦੇਖੋ ਪੀਟੀਸੀ ਬਾਕਸ ਆਫਿਸ ਸ਼ੁੱਕਰਵਾਰ ਰਾਤ 8 ਵਜੇ, ਜੇਕਰ ਤੁਸੀਂ ਇਸ ਫਿਲਮ ਨੂੰ ਨਹੀਂ ਦੇਖ ਪਾਉਂਦੇ ਤਾਂ ਇਸ ਫਿਲਮ ਦਾ ਮੁੜ ਪ੍ਰਸਾਰਣ ਕੀਤਾ ਜਾਵੇਗਾ ਐਤਵਾਰ ਨੂੰ ਦੁਪਿਹਰੇ 12.30 ਵਜੇ ਅਤੇ ਸੋਮਵਾਰ ਰਾਤ ਨੂੰ 9.30 ਵਜੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment