Advertisment

ਪੀਟੀਸੀ ਈ-ਕੰਸਰਟ ‘ਚ ਕਰਮਜੀਤ ਰਾਜਪੂਤ ਅਤੇ ਹਰਵਿੰਦਰ ਹੈਰੀ ਲਗਾਉਣਗੇ ਰੌਣਕਾਂ

author-image
By Shaminder
New Update
ਪੀਟੀਸੀ ਈ-ਕੰਸਰਟ ‘ਚ ਕਰਮਜੀਤ ਰਾਜਪੂਤ ਅਤੇ ਹਰਵਿੰਦਰ ਹੈਰੀ ਲਗਾਉਣਗੇ ਰੌਣਕਾਂ
Advertisment
ਪੀਟੀਸੀ ਪੰਜਾਬੀ ਵੱਲੋਂ ਲਾਕਡਾਊਨ ਦੌਰਾਨ ਵੀ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ iਖ਼ਆਲ ਰੱਖਿਆ ਜਾ ਰਿਹਾ ਹੈ ।ਭਾਵੇਂ ਹੁਣ ਸਮਾਜਿਕ ਇਕੱਠਾਂ ‘ਤੇ ਰੋਕ ਹੈ । ਪਰ ਪੀਟੀਸੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ ਪੀਟੀਸੀ ਈ-ਕੰਸਰਟ ਕਰਵਾਉਣ ਜਾ ਰਿਹਾ ਹੈ । ਇਸ ਸੁਰੀਲੀ ਸ਼ਾਮ ਨੂੰ ਆਪਣੇ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਨਗੇ ਹਰਵਿੰਦਰ ਹੈਰੀ ਅਤੇ ਕਰਮ ਰਾਜਪੂਤ ਜੋ ਇਸ ਸ਼ਾਮ ਆਪਣੀ ਪਰਫਾਰਮੈਂਸ ਦੇਣਗੇ । https://www.instagram.com/p/CDA_TPQhp6R/ ਤੁਸੀਂ ਵੀ ਇਸ ਲਾਈਵ ‘ਪੀਟੀਸੀ ਈ-ਕੰਸਰਟ’  ਦਾ ਅਨੰਦ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ  26 ਜੁਲਾਈ,ਦਿਨ ਐਤਵਾਰ, ਸ਼ਾਮ 7:00 ਵਜੇ ਮਾਣ ਸਕਦੇ ਹੋ । ਇਸ ਦੌਰਾਨ ਕਰਮਜੀਤ ਰਾਜਪੂਤ ਅਤੇ ਹਰਵਿੰਦਰ ਹੈਰੀ ਆਪਣੀ ਲਈਵ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ਵੱਲੋਂ ਆਨਲਾਈਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਸਮਾਰੋਹ ਕਰਵਾਇਆ ਗਿਆ ਸੀ । ਜਿਸ ਦੇ ਤਹਿਤ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਵੱਖ-ਵੱਖ ਕੈਟਾਗਿਰੀ ‘ਚ ਸਨਮਾਨਿਤ ਕੀਤਾ ਗਿਆ ਸੀ ।ਤੁਸੀਂ ਵੀ ਨਵੇਂ ਨਵੇਂ ਪ੍ਰੋਗਰਾਮਾਂ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਜੁੜੋ ਰਹੋ ਪੀਟੀਸੀ ਪੰਜਾਬੀ ਦੇ ਨਾਲ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment