‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਹੰਸ ਰਾਜ ਹੰਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਕੀਤਾ ਜਾਏਗਾ ਸਨਮਾਨਿਤ

Written by  Shaminder   |  December 06th 2018 03:45 PM  |  Updated: December 06th 2018 03:45 PM

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਹੰਸ ਰਾਜ ਹੰਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਕੀਤਾ ਜਾਏਗਾ ਸਨਮਾਨਿਤ

ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ । ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਕਿਹਾ ਕਿ ਪੰਜਾਬੀ ਮਿਊਜ਼ਿਕ ਅਵਾਰਡ ਦੀ ਸ਼ੁਰੂਆਤ ਅਜਿਹੇ ਮੰਚ ਤੋਂ ਕੀਤੀ ਗਈ ਸੀ ਜੋ ਪੰਜਾਬੀ ਸੰਗੀਤ ਦੇ ਮਹਾਰਥੀਆਂ ਨੂੰ ਸਨਮਾਨ ਪ੍ਰਦਾਨ ਕਰੇਗੀ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ 

https://www.facebook.com/ptcpunjabi/videos/979748302231522/

ਨਵੇਂ ਉੱਭਰਦੇ ਹੋਏ ਹੁਨਰ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਨਾਲ ਹੀ  ਇਸ ਸ਼ਾਨਦਾਰ ਵਿਰਾਸਤ ਨੂੰ ਸਹੇਜ ਕੇ ਰੱਖਣ ਅਤੇ ਅੱਗੇ ਵਧਾਉਣ ਦੇ ਉਪਰਾਲੇ ਪੀਟੀਸੀ ਵੱਲੋਂ ਕੀਤੇ ਜਾਣਗੇ ।ਇਸ ਅਵਾਰਡ ਸਮਾਰੋਹ ਦੌਰਾਨ ਹੰਸਰਾਜ ਹੰਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਏਗਾ । ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਹੰਸ ਰਾਜ ਹੰਸ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ  ਕੀਤਾ ਜਾਏਗਾ

ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

Watch the Power-packed performance of "BOHEMIA" at PTC Punjabi Music Awards 2018
Don't miss to catch all the action on 8th December @ 6 PM | Watch it on TV @ 6.30PM onwards on #PTCPunjabi
@iambohemia
#PTCMusicAwards #MusicAwards2018 #PTCPunjabiMusicAwards2018

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪ੍ਰਫੋਰਮੈਂਸ ਦੇਣਗੇ ।

ਪੀਟੀਸੀ ਨੈੱਟਵਰਕ ਵੱਲੋਂ ਮਿਊਜ਼ਿਕ ਅਵਾਰਡ ਦੇਣ ਦਾ ਸਿਲਸਿਲਾ 2011 ਤੋਂ ਚੱਲਿਆ ਆ ਰਿਹਾ ਹੈ ।ਇਹ ਅਵਾਰਡ ਹਰ ਸਾਲ ਪੰਜਾਬ ਦੇ ਟੋਪ ਗਾਇਕਾਂ ਨੂੰ ਦਿੱਤੇ ਜਾਂਦੇ ਹਨ । ਸੋ ਦੇਖਣਾ ਨਾ ਭੁੱਲਣਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘  ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ ‘ਤੇ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network