ਵਰਲਡ ਮਿਊਜ਼ਿਕ ਡੇ ‘ਤੇ ਪੀਟੀਸੀ ਪੰਜਾਬੀ ਕਰਵਾਉਣ ਜਾ ਰਿਹਾ ਮਿਊਜ਼ੀਕੋਲੋਜੀ ਲਾਈਵ ਈ ਕੰਸਰਟ

written by Shaminder | June 19, 2020

21 ਜੂਨ ਨੂੰ ਵਰਲਡ ਮਿਊਜ਼ਿਕ ਡੇ ‘ਤੇ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ਖ਼ਾਸ ਪੇਸ਼ਕਸ਼ । ਜੀ ਹਾਂ ਵਿਸ਼ਵ ਸੰਗੀਤ ਦਿਵਸ ਦੇ ਮੌਕੇ ‘ਤੇ 21 ਜੂਨ ਵਰਲਡ ਮਿਊਜ਼ਿਕ ਡੇ ਪੀਟੀਸੀ ਨੈੱਟਵਰਕ ਮਿਊਜ਼ੀਕੋਲੋਜੀ ਲਾਈਵ ਈ ਕੰਸਰਟ ਕਰਵਾਉਣ ਜਾ ਰਿਹਾ ਹੈ । ਇਸ ਕੰਸਰਟ ਦੇ ਦੌਰਾਨ ਸੰਗੀਤ ਜਗਤ ਦੀਆਂ ਪ੍ਰਸਿੱਧ ਹਸਤੀਆਂ ਆਪਣੀ ਮੌਜੂਦਗੀ ਦਰਜ ਕਰਵਾਉਣਗੀਆਂ ।

https://www.facebook.com/ptcpunjabi/videos/288363005637498/

ਜਿਸ ‘ਚ ਲਖਵਿੰਦਰ ਵਡਾਲੀ, ਕਮਲ ਖ਼ਾਨ, ਨੁਪੂਰ ਸਿੱਧੂ ਨਰਾਇਣ, ਬੀਰ ਸਿੰਘ, ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਸਣੇ ਕਈ ਹਸਤੀਆਂ ਰੰਗ ਜਮਾਉਣਗੀਆਂ ।ਇਸ ਲਾਈਵ ਈ ਕੰਸਰਟ ਦਾ ਅਨੰਦ ਤੁਸੀਂ 21 ਜੂਨ, ਦਿਨ ਐਤਵਾਰ, ਸ਼ਾਮ 4 ਵਜੇ ਪੀਟੀਸੀ ਪੰਜਾਬੀ  'ਤੇ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਹ ਸ਼ੋਅ ਤੁਸੀਂ 21 ਜੂਨ ਨੂੰ ਹੀ ਰਾਤ 9 ਵਜੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ । ਸੋ ਤੁਸੀਂ ਵੀ ਸੁਰਾਂ ਦੀ ਇਸ ਸੁਰਮਈ ਸ਼ਾਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

0 Comments
0

You may also like