ਦੇਖੋ ਪੀਟੀਸੀ ਨੈੱਟਵਰਕ ਦੀ ਖ਼ਾਸ ਪੇਸ਼ਕਸ ‘World Music Day’ ’ਤੇ, ਇਹ ਸਿਤਾਰੇ ਲਗਾਉਣਗੇ ਰੌਣਕਾਂ

written by Lajwinder kaur | June 21, 2020 02:41pm

ਅੱਜ ਬਹੁਤ ਹੀ ਖ਼ਾਸ ਦਿਨ ਹੈ ਅੱਜ ਪੂਰੀ ਦੁਨੀਆ ਫਾਦਰਸ ਡੇਅ, ਯੋਗਾ ਡੇਅ ਤੇ ਵਰਲਡ ਮਿਊਜ਼ਿਕ ਡੇਅ ਬਹੁਤ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰ ਰਹੀ ਹੈ । ਜੀ ਹਾਂ ਮਿਊਜ਼ਿਕ ਹਰ ਇਨਸਾਨ ਦੇ ਨਾਲ ਜੁੜਿਆ ਹੋਇਆ ਹੈ । ਸੰਗੀਤ ਅਜਿਹੀ ਡੋਰ ਹੈ ਜੋ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ । ਮਿਊਜ਼ਿਕ ਸਾਨੂੰ ਸਾਡੇ ਆਲੇ ਦੁਆਲੇ ਚੱਲਣ ਵਾਲੀਆਂ ਹਵਾਵਾਂ ‘ਚ ਵੀ ਮਹਿਸੂਸ ਹੁੰਦਾ ਹੈ । ਜਿਸਦੇ ਚੱਲਦੇ ਅੱਜ ਪੂਰੀ ਦੁਨੀਆ ਵਰਲਡ ਮਿਊਜ਼ਿਕ ਡੇਅ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਮਨਾ ਰਹੀ ਹੈ ।

Vote for your favourite : https://www.ptcpunjabi.co.in/voting/

ਜਿਸ ਕਰਕੇ ਪੀਟੀਸੀ ਨੈੱਟਵਰਕ ਵੀ ਆਪਣੇ ਦਰਸ਼ਕਾਂ ਨੂੰ ਸੰਗੀਤਕ ਸਫ਼ਰ ‘ਤੇ ਲੈ ਕੇ ਜਾਵੇਗਾ । ਜੀ ਹਾਂ ਪੀਟੀਸੀ ਨੈੱਟਵਰਕ 21 ਜੂਨ ਯਾਨੀ ਕਿ ਅੱਜ ਵਰਲਡ ਮਿਊਜ਼ਿਕ ਡੇਅ ‘ਤੇ ਲਾਈਵ ਕੰਸਰਟ ਲੈ ਕੇ ਆ ਰਿਹਾ ਹੈ । ਇਸ ਸਮਾਰੋਹ ਵਿੱਚ ਵਿਸ਼ਵ ਭਰ ਦੇ ਸੰਗੀਤ ਦੀ ਦੁਨੀਆ ਵਿੱਚ ਆਪਣੀ ਕਲਾ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ, ਸੰਗੀਤਕਾਰ ਤੇ ਕਈ ਹੋਰ ਵੱਡੀਆਂ ਹਸਤੀਆਂ ਇੱਕਠੀਆਂ ਹੋਣਗੀਆਂ ਤੇ ਸੰਗੀਤ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨਗੀਆਂ । ਲਖਵਿੰਦਰ ਵਡਾਲੀ, ਨੁਪੂਰ ਸਿੱਧੂ ਨਰਾਇਣ, ਕਮਲ ਖ਼ਾਨ, ਬੀਰ ਸਿੰਘ, ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਸਣੇ ਕਈ ਗਾਇਕ ਆਪਣੇ ਗੀਤਾਂ ਨਾਲ ਰੌਣਕਾਂ ਲਗਾਉਣਗੇ । ਇਸ ਲਾਈਵ ਈ ਕੰਸਰਟ ਦਾ ਅਨੰਦ ਤੁਸੀਂ ਅੱਜ ਸ਼ਾਮ 4 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਹ ਸ਼ੋਅ ਤੁਸੀਂ ਅੱਜ ਰਾਤੀਂ 9 ਵਜੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ ।

ਪੀਟੀਸੀ ਨੈੱਟਵਰਕ ਵੀ ਆਪਣੇ ਵੱਖ-ਵੱਖ ਚੈਨਲਾਂ ਰਾਹੀਂ ਚੰਗੇ ਸੰਗੀਤ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾ ਰਿਹਾ ਹੈ । ਇਸ ਤੋਂ ਇਲਾਵਾ ਪੀਟੀਸੀ ਨੈੱਟਵਰਕ ਆਪਣੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ’ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦੇ ਚੁੱਕੇ ਨੇ ।

You may also like