ਪੀਟੀਸੀ ਪੰਜਾਬੀ ’ਤੇ ਅੱਜ ਯਾਨੀ 22 ਫਰਵਰੀ ਨੂੰ ਇੱਕ ਵਾਰ ਫਿਰ ਪੰਜਾਬੀ ਸਿਤਾਰਿਆਂ ਦੀ ਸ਼ਾਮ ਸੱਜਣ ਵਾਲੀ ਹੈ ਕਿਉਂਕਿ ਪੀਟੀਸੀ ਪੰਜਾਬੀ ’ਤੇ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਦਾ ਟੈਲੀਕਾਸਟ ਹੋਣ ਜਾ ਰਿਹਾ ਹੈ । ਪੀਟੀਸੀ ਨੈੱਟਵਰਕ ਵੱਲੋਂ ਚੰਡੀਗੜ੍ਹ ਦੇ ਤਾਜ ਹੋਟਲ ਵਿੱਚ ਕਰਵਾਏ ਗਏ ਇਸ ਅਵਾਰਡ ਸਮਾਰੋਹ ਵਿੱਚ ਵੱਖ ਵੱਖ ਕੈਟਾਗਿਰੀਆਂ ਵਿੱਚ ਨੌਮੀਨੇਟ ਹੋਏ ਅਦਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਸੀ ।
‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਹੋਰ ਦਾ ਹਿੱਸਾ ਬਣਨ ਲਈ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਪਹੁੰਚਿਆ ਸੀ । ਇਸ ਤੋਂ ਇਲਾਵਾ ਸੂਫ਼ੀ ਗਾਇਕ ਕੰਵਰ ਗਰੇਵਾਲ ਸਮੇਤ ਹੋਰ ਕਈ ਗਾਇਕਾਂ ਦੀ ਪ੍ਰਫਾਰਮੈਂਸ ਦੇਖਦੇ ਹੀ ਬਣਦੀ ਸੀ । ਹਰ ਕੋਈ ਉਹਨਾਂ ਦੇ ਗਾਣਿਆਂ ਨਾਲ ਝੂਮਦਾ ਹੋਇਆ ਨਜ਼ਰ ਆਇਆ ।
ਇਸ ਸ਼ਾਮ ਦਾ ਹਿੱਸਾ ਬਣਨ ਲਈ 22 ਫਰਵਰੀ ਦਿਨ ਸ਼ਨੀਵਾਰ ਨੂੰ ਸ਼ਾਮ 7.30 ਵਜੇ ਦੇਖੋ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਿਰਫ਼ ਪੀਟੀਸੀ ਪੰਜਾਬੀ ’ਤੇ ।