Advertisment

ਵਿਰਸੇ ਦੇ ਵਾਰਿਸ ਇੱਦੂ ਸ਼ਰੀਫ ਨੂੰ ਮਦਦ ਦੀ ਉਡੀਕ ,ਪੀਟੀਸੀ ਨੇ ਕੀਤੀ ਪਹਿਲ

author-image
By Shaminder
New Update
ਵਿਰਸੇ ਦੇ ਵਾਰਿਸ ਇੱਦੂ ਸ਼ਰੀਫ ਨੂੰ ਮਦਦ ਦੀ ਉਡੀਕ ,ਪੀਟੀਸੀ ਨੇ ਕੀਤੀ ਪਹਿਲ
Advertisment
ਇੱਦੂ ਸ਼ਰੀਫ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਪੰਜਾਬੀ ਵਿਰਸੇ ਨੂੰ ਸਮਰਪਿਤ ਕਰ ਦਿੱਤਾ।'ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ 'ਤੇ ਕੱਲ੍ਹ ਹੋਰ ਸੱਜਣਾ' ਵਰਗੇ ਲੋਕ ਗੀਤ ਕਰਕੇ ਮਸ਼ਹੂਰ ਹੋਏ ਇੱਦੂ ਸ਼ਰੀਫ ਲਈ ਵੀ ਸ਼ਾਇਦ ਜ਼ਿੰਦਗੀ ਦੇ ਰੰਗ ਬਦਲ ਚੁੱਕੇ ਨੇ ਅਤੇ ਅੱਜ ਜ਼ਿੰਦਗੀ ਨੇ ਉਨ੍ਹਾਂ ਨੂੰ ਅਜਿਹੇ ਮੁਕਾਮ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਉਹ ਖੁਦ ਨੂੰ ਲਾਚਾਰ ਜਿਹਾ ਮਹਿਸੂਸ ਕਰ ਰਹੇ ਨੇ ।
Advertisment
.be ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਵੇਖੋ ਫਿਲਮ ‘ਭੁਲੇਖਾ’ publive-image ਆਪਣੀ ਇਸ ਲਾਚਾਰੀ ਨੂੰ ਉਹ ਨਾਂ ਤੇ ਬੋਲ ਕੇ ਦੱਸ ਸਕਦੇ ਨੇ ਅਤੇ ਨਾਂ ਹੀ ਕੋਈ ਉਨ੍ਹਾਂ ਦਾ ਦੁੱਖ ਹੀ ਵੰਡਾ ਸਕਦਾ ਹੈ । ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਝੂਮਣ ਲਗਾਉਣ ਵਾਲੇ ਇੱਦੂ ਏਨੀਂ ਦਿਨੀਂ ਬੀਮਾਰ ਚੱਲ ਰਹੇ ਨੇ । ਅਧਰੰਗ ਦੀ ਬਿਮਾਰੀ ਨੇ ਉਨ੍ਹਾਂ ਨੂੰ ਬੇਸਹਾਰਾ ਜਿਹਾ ਬਣਾ ਦਿੱਤਾ ਅਤੇ ਘਰ ਦੇ ਆਰਥਿਕ ਹਾਲਾਤਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ ।
Advertisment
publive-image ਜ਼ਿੰਦਗੀ ਜਿਉਣ ਦੀ ਇੱਛਾ ਮਨ 'ਚ ਲਈ ਬੈਠੇ ਇੱਦੂ ਸ਼ਰੀਫ ਦੇ ਕੋਲ ਉਨ੍ਹਾਂ ਦਾ ਪੁੱਤਰ ਜਾਂ ਫਿਰ ਪੋਤਰਾ ਸਾਰੰਗੀ ਵਜਾਉਂਦੇ ਨੇ ਤਾਂ ਉਹ ਮੂੰਹੋਂ ਤਾਂ ਕੁਝ ਨਹੀਂ ਬੋਲ ਪਾਉਂਦੇ ਪਰ ਉਨ੍ਹਾਂ ਦੀਆਂ ਉਂਗਲਾਂ ਸਾਰੰਗੀ ਦੀ ਤਾਰਾਂ 'ਤੇ ਖੁਦ ਹੀ ਥਿਰਕਣ ਲੱਗ ਪੈਂਦੀਆਂ ਨੇ। ਪਰ ਵਿਰਸੇ ਨੂੰ ਸਾਂਭਣ ਵਾਲੇ ਇੱਦੂ ਸ਼ਰੀਫ ਦੀ ਸਰਕਾਰ ਜਾਂ ਕਿਸੇ ਅਫਸਰਸ਼ਾਹ ਸਾਰ ਨਹੀਂ ਲਈ ਕਿ ਅੱਗੇ ਆ ਕੇ ਉਨ੍ਹਾਂ ਦੀ ਮਾਲੀ ਮੱਦਦ ਕੀਤੀ ਜਾਵੇ । publive-image ਅਜਿਹੇ 'ਚ ਪੀਟੀਸੀ ਪੰਜਾਬੀ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ  ਰਬਿੰਦਰ ਨਾਰਾਇਣ ਨੇ ਪਹਿਲ ਕੀਤੀ ਹੈ ਅਤੇ ਜਦੋਂ ਉਨ੍ਹਾਂ ਨੂੰ ਇੱਦੂ ਸ਼ਰੀਫ ਦੀ ਬਿਮਾਰੀ ਬਾਰੇ ਪਤਾ ਲੱਗਿਆ ਤਾਂ ਉਹ ਖੁਦ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਮਨੀਮਾਜਰਾ ਸਥਿਤ ਉਨ੍ਹਾਂ ਦੇ ਘਰ ਪਹੁੰਚੇ ।ਪੀਟੀਸੀ ਪੰਜਾਬੀ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੇ ਉਨ੍ਹਾਂ ਨੂੰ ਪੰਜਾਹ ਹਜ਼ਾਰ ਦੀ ਮਾਲੀ ਮਦਦ ਦਾ ਚੈੱਕ ਵੀ ਭੇਂਟ ਕੀਤਾ । publive-image "ਉਨ੍ਹਾਂ ਦਾ ਕਹਿਣਾ ਸੀ ਕਿ ਆਪਣੇ ਵਿਰਸੇ ਨੂੰ ਸਾਂਭਣਾ ਸਾਡਾ ਸਭ ਦਾ ਫਰਜ਼ ਹੈ ਅਤੇ ਇਨ੍ਹਾਂ ਲੋਕ ਗਾਇਕਾਂ ਨੂੰ ਪੌੜੀ ਬਣਾ ਕੇ ਹੀ ਗਾਇਕ ਉੱਤੇ ਪਹੁੰਚੇ ਨੇ ਅਤੇ ਸਾਡੇ ਵਰਗੇ ਚੈਨਲ ਪਾਪੁਲਰ ਹੋਏ ਨੇ।ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਇੱਦੂ ਸ਼ਰੀਫ ਦਾ ਪਤਾ ਲੱਗਿਆ ਤਾਂ ਉਹ ਉਨ੍ਹਾਂ ਕੋਲ ਪਹੁੰਚੇ ।ਪੀਟੀਸੀ ਪੰਜਾਬੀ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ  ਰਬਿੰਦਰ ਨਾਰਾਇਣ ਨੇ ਕਿਹਾ ਕਿ ਅਸੀਂ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਕਿ  ਸੁੱਤੀਆਂ ਪਈਆਂ ਸਰਕਾਰਾਂ ਆਪਣੇ ਵਿਰਸੇ ਨੂੰ ਸਾਂਭਣ ਅਤੇ ਉਨ੍ਹਾਂ ਦੀ ਚਿੰਤਾ ਕਰਨ"। https://www.instagram.com/p/BoljllBnlR1/ ਪੀਟੀਸੀ ਪੰਜਾਬੀ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ  ਰਬਿੰਦਰ ਨਾਰਾਇਣ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਯਤਨਸ਼ੀਲ ਨੇ ਅਤੇ ਇਸ ਤੋਂ ਪਹਿਲਾਂ ਵੀ ਇੱਦੂ ਸ਼ਰੀਫ ਨੂੰ ਪੀਟੀਸੀ ਵੱਲੋਂ ਇੱਕ ਪ੍ਰੋਗਰਾਮ 'ਚ ਸਨਮਾਨਿਤ ਕੀਤਾ ਗਿਆ ਸੀ । ਇੱਦੂ ਸ਼ਰੀਫ ਅੱਜ ਬੇਸ਼ੱਕ ਗਾਉਣ 'ਚ ਅਸਮਰਥ ਨੇ ,ਪਰ ਉਨ੍ਹਾਂ ਵੱਲੋਂ ਲਗਾਏ ਗਏ ਗਾਇਕੀ ਦੇ ਇਸ ਬੂਟੇ ਨੂੰ ਉਨ੍ਹਾਂ ਦਾ ਪੁੱਤਰ ਅਤੇ ਪੋਤਰਾ ਸਾਂਭ ਰਹੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment