ਪੀਟੀਸੀ ਪੰਜਾਬੀ ਦੀ ਨਿਵੇਕਲੀ ਪਹਿਲ ,ਪੀਟੀਸੀ ਸਟੂਡਿਓ 'ਚ ਹਰ ਹਫਤੇ ਦੋ ਗੀਤ ਹੋਣਗੇ ਰਿਲੀਜ਼ ,  ਹੋਰ ਕੀ ਹੋਵੇਗਾ ਖਾਸ, ਵੇਖੋ ਵੀਡਿਓ 

written by Shaminder | December 10, 2018

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਦੇ ਸਨਮਾਨ ਸਮਾਰੋਹ ਦੇ ਮੌਕੇ ਪੀਟੀਸੀ ਪੰਜਾਬੀ ਵੱਲੋਂ ਨਵੀਂ ਪਹਿਲ ਕੀਤੀ ਗਈ ਹੈ ਅਤੇ ਇਹ ਪਿਆਰੀ  ਜਿਹੀ ਪਹਿਲ ਕੀਤੀ ਗਈ ਹੈ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦੀ । ਦਰਅਸਲ ਪੀਟੀਸੀ ਪੰਜਾਬੀ ਵੱਲੋ ਪੀਟੀਸੀ ਸਟੂਡਿਓ ਦੀ ਸ਼ੁਰੂਆਤ ਕੀਤੀ ਗਈ ਹੈ । ਜਿੱਥੇ ਪੰਜਾਬ ਦੇ ਨਾ ਸਿਰਫ ਨਾਮੀ ਗਾਇਕਾਂ ਦੇ ਗੀਤ ਹੋਣਗੇ ਬਲਕਿ ਕੌਮਾਂਤਰੀ ਪੱਧਰ 'ਤੇ ਵੀ ਉੱਭਰ ਰਹੇ ਗਾਇਕਾਂ ਨੂੰ ਆਪਣੀ ਗਾਇਕੀ ਵਿਖਾਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਇਸ ਦੀ ਸ਼ੁਰੂਆਤ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ।ਗਾਇਕਾ ਹਸ਼ਮਤ ਅਤੇ ਸੁਲਤਾਨਾ ਵੱਲੋਂ ਗਾਏ ਗੀਤ ਦੇ ਨਾਲ । ਹੋਰ ਵੇਖੋ : ਮੋਹਾਲੀ ‘ਚ ਲੱਗਿਆ ਗਲੈਮਰ ਦਾ ਤੜਕਾ, ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ https://www.youtube.com/watch?v=BRrtZ6_H9pQ ਪੀਟੀਸੀ ਸਟੂਡਿਓ 'ਚ ਹਰ  ਹਫਤੇ ਪੀਟੀਸੀ ਸਟੂਡਿਓ 'ਚ ਤੁਹਾਨੂੰ ਦੋ ਨਵੇਂ ਗੀਤ ਸੁਣਨ ਨੂੰ ਮਿਲਣਗੇ ਹਰ ਸੋਮਵਾਰ ਅਤੇ ਵੀਰਵਾਰ ਪੀਟੀਸੀ ਸਟੂਡਿਓ 'ਚ ਦੋ ਗੀਤ ਕੱਢੇ  ਜਾਣਗੇ । ਇਸ ਦੀ ਸ਼ੁਰੂਆਤ 'ਚ ਸੋਲਾਂ ਗਾਇਕਾਂ ਨੂੰ ਇੰਟਰੋਡਿਊਸ ਕੀਤਾ ਗਿਆ ਹੈ  ਅਤੇ ਇਸ ਦੀ ਸ਼ੁਰੂਆਤ ਹਸ਼ਮਤ ਅਤੇ ਸੁਲਤਾਨਾ ਦੀ ਅਵਾਜ਼ ਨਾਲ । ਆਉ ਤੁਹਾਨੂੰ ਵੀ ਵਿਖਾਉਂਦੇ ਹਾਂ ਪੀਟੀਸੀ ਸਟੂਡਿਓ ਦੀਆਂ ਕੁਝ ਝਲਕੀਆਂ ਅਤੇ ਵਿਖਾਉਂਦੇ ਹਾਂ ਉਨ੍ਹਾਂ ਗਾਇਕਾਂ ਦੀ ਝਲਕ ਜੋ ਆਉਣ ਵਾਲੇ ਸਮੇਂ 'ਚ ਪੀਟੀਸੀ ਸਟੂਡਿਓ 'ਚ ਤੁਹਾਨੂੰ ਦਿਖਾਈ ਦੇਣਗੇ ਅਤੇ ਆਪਣੇ ਗੀਤਾਂ ਨਾਲ ਤੁਹਾਡਾ ਮਨੋਰੰਜਨ ਕਰਨਗੇ । ਹੋਰ ਵੇਖੋ :ਗਾਇਕਾਂ ਨੇ ਸਨਮਾਨ ਦੇਣ ‘ਤੇ ਕੀਤਾ ਪੀਟੀਸੀ ਨੈੱਟਵਰਕ ਦਾ ਸ਼ੁਕਰੀਆ ਅਦਾ ,ਸਾਂਝੀਆਂ ਕੀਤੀਆਂ ਤਸਵੀਰਾਂ https://www.youtube.com/watch?v=AejHBqClcts ਪੀਟੀਸੀ ਪੰਜਾਬੀ ਵੱਲੋਂ ਕੀਤੇ ਜਾ ਰਹੇ ਇਸ ਉਦਮ ਪੰਜਾਬ ਦੇ ਨਾਮੀ ਗਾਇਕਾਂ ਨੇ ਵੀ ਸ਼ਲਾਘਾ ਕੀਤੀ ਹੈ । ਦੱਸ ਦਈਏ ਕਿ ਪੀਟੀਸੀ ਸਟੂਡਿਓ ਦਾ ਪਹਿਲਾ ਗੀਤ ਅੱਜ ਰਿਲੀਜ਼ ਹੋ ਚੁੱਕਿਆ ਹੈ । ਗਾਇਕਾ ਹਸ਼ਮਤ ਅਤੇ ਸੁਲਤਾਨਾ ਵੱਲੋਂ ਗਾਇਆ ਇਹ ਗੀਤ ਸਿਹਰਾ ਰਿਲੀਜ਼ ਹੋ ਚੁੱਕਿਆ ਹੈ । ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਪੀਟੀਸੀ ਸਟੂਡਿਓ 'ਚ ਤਿਆਰ ਕੀਤਾ ਗਿਆ ਹੈ ।

ptc punjabi studio ptc punjabi studio
ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ ।ਸਿਹਰਾ ਪੜਨਾ ਪੰਜਾਬ 'ਚ ਇੱਕ ਰਸਮ ਵੀ ਹੈ ਅਤੇ ਪੰਜਾਬ ਦੀ ਇਸ ਰਸਮ ਨੂੰ ਆਪਣੇ ਸ਼ਬਦਾਂ 'ਚ ਪਿਰੋ ਕੇ ਸੁਰੀਲੀ ਅਤੇ ਖੁਬਸੂਰਤ ਅਵਾਜ਼ ਨਾਲ ਹਸ਼ਮਤ ਅਤੇ ਸੁਲਤਾਨਾ ਨੇ ਹਰ ਕਿਸੇ ਦਾ ਦਿਲ ਟੁੰਬਿਆ ਹੈ । ਇਸ ਗੀਤ ਦੇ ਬੋਲ ਜਿੰਨੇ ਪਿਆਰੇ ਨੇ ਉਸ ਤੋਂ ਵੱਧ ਪਿਆਰੀ ਹੈ ਇਨ੍ਹਾਂ ਦੋਨਾਂ ਦੀ ਆਵਾਜ਼ । ਜਿਨ੍ਹਾਂ ਨੇ ਪੰਜਾਬ ਦੀ ਇਸ ਸ਼ਗਨਾਂ ਦੀ ਰਸਮ ਨੂੰ ਆਪਣੀ ਅਵਾਜ਼ ਅਤੇ ਬੋਲਾਂ ਰਾਹੀਂ ਇੱਕ ਖੁਸ਼ੀਆਂ ਦੇ ਮੌਕੇ ਦੀ ਇੱਕ ਤਸਵੀਰ ਉਲੀਕਣ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਹੈ ।
ptc studio ptc studio

0 Comments
0

You may also like