ਪੀ.ਟੀ.ਸੀ. ਮੋਸ਼ਨ ਪਿਕਚਰਜ਼ ਨੇ ਐਨੀਮੇਟਡ ਫਿਲਮ 'ਭਾਈ ਤਾਰੂ ਸਿੰਘ' ਦਾ ਸੰਗੀਤ ਅੱਜ ਕੀਤਾ ਲਾਂਚ

Written by  Gourav Kochhar   |  April 04th 2018 10:37 AM  |  Updated: April 04th 2018 10:37 AM

ਪੀ.ਟੀ.ਸੀ. ਮੋਸ਼ਨ ਪਿਕਚਰਜ਼ ਨੇ ਐਨੀਮੇਟਡ ਫਿਲਮ 'ਭਾਈ ਤਾਰੂ ਸਿੰਘ' ਦਾ ਸੰਗੀਤ ਅੱਜ ਕੀਤਾ ਲਾਂਚ

ਐਨੀਮੇਟਡ ਫਿਲਮ 'ਭਾਈ ਤਾਰੂ ਸਿੰਘ' ਦੇ ਲਾਂਚ ਮੌਕੇ ਬੋਲਦੇ ਹੋਏ, ਰਬਿੰਦਰ ਨਾਰਾਇਣ, ਸੀਈਓ ਪੀਟੀਸੀ ਨੈਟਵਰਕ ਨੇ ਕਿਹਾ ਕਿ ਸਾਨੂੰ ਫਿਲਮ 'ਭਾਈ ਤਾਰੂ ਸਿੰਘ' ਲਈ ਵਿਸਮਾਦ ਮਿਊਜ਼ਿਕ ਨਾਲ ਸੰਗੀਤਕ ਗਠਜੋੜ ਕਰ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

ਹਾਲ ਹੀ ਵਿਚ ਦੁਨੀਆਂ ਭਰ ਦੇ ਹਰ ਕੋਨੇ 'ਚੋਂ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੇ ਅਸ਼ਲੀਲਤਾ ਅਤੇ ਹਿੰਸਾ ਭਰਿਆਂ ਗਾਣਿਆਂ ਦੇ ਪ੍ਰਚਲਣ ਤੋਂ ਗੁੱਸੇ ਅਤੇ ਨਾਰਜ਼ਗੀ ਜਾਹਰ ਕੀਤੀ ਹੈ ਕਿਉਂਕਿ ਇਹ ਪ੍ਰਚਲਣ ਪੰਜਾਬ ਦੇ ਅਮੀਰ ਵਿਰਸੇ ਨੂੰ ਘੁਣ ਵਾਂਗ ਖਾਂਦਾ ਹੋਇਆ ਦਿਖਾਈ ਦੇ ਰਿਹਾ ਸੀ।

ਅਸੀਂ ਪੀ.ਟੀ.ਸੀ. ਨੈਟਵਰਕ 'ਤੇ "ਭਾਈ ਤਾਰੂ ਸਿੰਘ" ਦੇ ਰੂਹਾਨੀਅਤ ਭਰਪੂਰ ਸੰਗੀਤ ਨੂੰ ਪ੍ਰਮੋਟ (ਉਤਸ਼ਾਹਿਤ) ਕਰਨ ਦੀ ਜ਼ਿੰਮੇਵਾਰੀ ਲੈ ਕੇ ਮਾਣ ਮਹਿਸੂਸ ਕਰ ਰਹੇ ਹਾਂ, ਜੋ ਕਿ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਸਾਡੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਹੋਵੇਗਾ।

"ਭਾਈ ਸਤਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ" ਰਾਗੀ ਜਥਿਆਂ ਨਾਲ ਜਸਪਿੰਦਰ ਨਰੂਲਾ ਵੱਲੋਂ 4 ਸੁਰੀਲੇ ਗੁਰਬਾਣੀ ਕੀਰਤਨ ਸ਼ਬਦਾਂ ਤੋਂ ਇਲਾਵਾ ਕੰਵਰ ਗਰੇਵਾਲ ਅਤੇ ਟਾਈਗਰ ਸਟਾਈਲ ਦੇ ਗੀਤਾਂ ਨਾਲ ਨੌਜਵਾਨਾਂ ਨੂੰ ਪੰਜਾਬੀਅਤ ਅਤੇ ਰੂਹਾਨੀ ਸੰਗੀਤ ਨਾਲ ਜੋੜ੍ਹਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network