ਅੱਜ ਹੈ ਹਰਿੰਦਰ ਭੁੱਲਰ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਪੰਜਾਬੀ ਇੰਡਸਟਰੀ ਵਿੱਚ ਐਂਟਰੀ

Written by  Rupinder Kaler   |  August 10th 2020 12:55 PM  |  Updated: August 10th 2020 12:55 PM

ਅੱਜ ਹੈ ਹਰਿੰਦਰ ਭੁੱਲਰ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਪੰਜਾਬੀ ਇੰਡਸਟਰੀ ਵਿੱਚ ਐਂਟਰੀ

ਵਧੀਆ ਗਾਇਕ, ਅਦਾਕਾਰ ਹਰਿੰਦਰ ਭੁੱਲਰ ਦਾ ਅੱਜ ਜਨਮ ਦਿਨ ਹੈ । ਹਰਿੰਦਰ ਭੁੱਲਰ ਦੇ ਜਨਮ ਦਿਨ ਤੇ ਉਹਨਾਂ ਪ੍ਰਸ਼ੰਸਕ ਲਗਾਤਾਰ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਵਿਸ਼ ਕਰ ਰਹੇ ਹਨ । ਉਹਨਾਂ ਦੇ ਜਨਮ ਦਿਨ ਤੇ ਤੁਹਾਨੂੰ ਅਸੀਂ ਇਸ ਆਰਟੀਕਲ ‘ਚ ਉਹਨਾਂ ਦੇ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਹੜੀਆਂ ਸ਼ਾਇਦ ਹੀ ਤੁਹਾਨੂੰ ਪਤਾ ਹੋਣ । ਹਰਿੰਦਰ ਭੁੱਲਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀਡੀਓ ਡਾਇਰੈਕਸ਼ਨ ਅਤੇ ਕਾਮਯਾਬ ਐਂਕਰ ਤੋਂ ਕੀਤੀ ਸੀ । ਆਪਣੀ ਕਾਮਯਾਬੀ ਪਿੱਛੇ ਉਹ ਆਪਣੇ ਮਾਪਿਆਂ ਦੀ ਮਿਹਨਤ ਦਾ ਵੱਡਾ ਹੱਥ ਮੰਨਦੇ ਹਨ ।

https://www.instagram.com/p/CCTOq7UJTvd/

ਉਨ੍ਹਾਂ ਦਾ ਪਰਿਵਾਰਿਕ ਪਿਛੋਕੜ ਫ਼ਿਲਮੀ ਨਹੀਂ ਸੀ ਉਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣਾ ਵੱਖਰਾ ਮੁਕਾਮ ਬਣਾਇਆ ਫਿਰੋਜ਼ਪੁਰ ਸਥਿਤ ਜ਼ੀਰਾ ਦੇ ਨਿੱਕੇ ਜਿਹੇ ਪਿੰਡ ਮੀਂਹਾਸਿੰਘ ਵਾਲਾ ‘ਚ ਉਨ੍ਹਾਂ ਦਾ ਜਨਮ ਹੋਇਆ ।ਉਨ੍ਹਾਂ ਦੇ ਨਾਨਕੇ ਜ਼ੀਰਾ ‘ਚ ਰਹਿੰਦੇ ਹਨ ਅਤੇ ਨਾਨਕਿਆਂ ਕੋਲ ਰਹਿਣ ਦੌਰਾਨ ਹੀ ਉਨ੍ਹਾਂ ਨੂੰ ਫ਼ਿਲਮਾਂ ਅਤੇ ਟੀਵੀ ਦੀ ਦੁਨੀਆ ‘ਚ ਆਉਣ ਦੀ ਚੇਟਕ ਲੱਗੀ, ਕਿਉਂਕਿ ਉਨ੍ਹਾਂ ਦੇ ਮਾਮਾ ਜੀ ਉਨ੍ਹਾਂ ਨੂੰ ਅਕਸਰ ਫ਼ਿਲਮਾਂ ਵਿਖਾਉਣ ਲਈ ਲੈ ਜਾਂਦੇ ਸਨ । ਆਪਣੇ ਨਾਨਕੇ ਪਿੰਡ ਜਦੋਂ ਵੀ ਜਾਂਦੇ ਤਾਂ ਸੰਧੂ ਪੈਲੇਸ ‘ਚ ਫ਼ਿਲਮ ਵੇਖਣ ਲਈ ਜਾਂਦੇ ਸਨ ।ਉਨ੍ਹਾਂ ਨੇ ਪਹਿਲੀ ਵਾਰ ਸਿਨੇਮਾ ‘ਚ ‘ਚੰਨ ਪ੍ਰਦੇਸੀ’ ਫ਼ਿਲਮ ਵੇਖੀ ਸੀ ।

https://www.instagram.com/p/CBivj7upQOS/

ਇਸ ਤੋਂ ਬਾਅਦ ਹੀ ਇਸ ਫੀਲਡ ‘ਚ ਜਾਣ ਦਾ ਸ਼ੌਂਕ ਜਾਗਿਆ। ਪਰ ਹਰਿੰਦਰ ਭੁੱਲਰ ਨੂੰ ਇਸ ਖੇਤਰ ‘ਚ ਆਉਣ ਦਾ ਮੌਕਾ ਉਦੋਂ ਮਿਲਿਆ ਜਦੋਂ ਐੱਨ.ਐੱਸ.ਐੱਸ ਦੇ ਕੈਂਪਾਂ ‘ਚ ਪਰਫਾਰਮ ਕਰਨ ਲੱਗੇ ਅਤੇ ਇੱਥੋਂ ਹੀ ਉਨ੍ਹਾਂ ਦੀ ਮੁਲਾਕਾਤ ਦੂਰਦਰਸ਼ਨ ਦੇ ਨਾਲ ਸਬੰਧਤ ਲੋਕਾਂ ਨਾਲ ਹੋਈ । ਜਿਸ ਤੋਂ ਬਾਅਦ ਉਹ ਦੂਰਦਰਸ਼ਨ ਦੇ ਜਾਣਕਾਰਾਂ ਨਾਲ ‘ਸੰਦਲੀ ਦਰਵਾਜ਼ਾ’ ਦੀ ਰਿਕਾਰਡਿੰਗ ਵੇਖਣ ਜਾਂਦੇ ਹੁੰਦੇ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਬਦੌਲਤ ਹੀ ਉਨ੍ਹਾਂ ਨੂੰ ਲਿਸ਼ਕਾਰਾ ਪ੍ਰੋਗਰਾਮ ‘ਚ ਵੀ ਐਂਕਰਿੰਗ ਦਾ ਮੌਕਾ ਮਿਲਿਆ ।

https://www.instagram.com/p/CBfDW1PjFck/

ਇਸ ਤੋਂ ਇਲਾਵਾ ਜ਼ੀ ਪੰਜਾਬੀ, ਜਸਟ ਪੰਜਾਬੀ, ਚੜਦੀਕਲਾ ਟਾਈਮ ਟੀਵੀ ‘ਤੇ ਵੀ ਐਂਕਰਿੰਗ ਕੀਤੀ । ਹਰਿੰਦਰ ਭੁੱਲਰ ਕਈ ਮੈਗਜ਼ੀਨਾਂ ਲਈ ਆਰਟੀਕਲ ਲਿਖਦੇ ਹੁੰਦੇ ਸਨ ਅਤੇ ਕਈ ਗਾਇਕਾਂ ‘ਤੇ ਉਨ੍ਹਾਂ ਨੇ ਆਰਟੀਕਲ ਲਿਖੇ । ਇਨ੍ਹਾਂ ਗਾਇਕਾਂ ਨੇ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਆਫਰ ਕੀਤਾ ਸੀ । ਜਿਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

https://www.instagram.com/p/CA2xh76p9qQ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network