ਅੱਜ ਹੈ ਅਦਾਕਾਰਾ ਟਿਊਲਿਪ ਜੋਸ਼ੀ ਦਾ ਜਨਮ ਦਿਨ, ਫ਼ਿਲਮੀ ਦੁਨੀਆ ਤੋਂ ਦੂਰ ਹੋ ਕੇ ਕਰ ਰਹੀ ਹੈ ਇਹ ਕੰਮ

Written by  Rupinder Kaler   |  September 11th 2020 09:58 AM  |  Updated: September 11th 2020 09:58 AM

ਅੱਜ ਹੈ ਅਦਾਕਾਰਾ ਟਿਊਲਿਪ ਜੋਸ਼ੀ ਦਾ ਜਨਮ ਦਿਨ, ਫ਼ਿਲਮੀ ਦੁਨੀਆ ਤੋਂ ਦੂਰ ਹੋ ਕੇ ਕਰ ਰਹੀ ਹੈ ਇਹ ਕੰਮ

ਅੱਜ ਅਦਾਕਾਰਾ ਟਿਊਲਿਪ ਜੋਸ਼ੀ ਦਾ ਜਨਮ ਦਿਨ ਹੈ । ਟਿਊਲਿਪ ਜੋਸ਼ੀ ਭਾਵੇਂ ਫ਼ਿਲਮਾਂ ਤੋਂ ਦੂਰ ਹੈ, ਪਰ ਉਹਨਾਂ ਦੀ ਵਧੀਆ ਫੈਨ ਫਾਲੋਵਿੰਗ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਟਿਊਲਿਪ ਜੋਸ਼ੀ ਦਾ ਜਨਮ 1979 ਵਿੱਚ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ । ਟਿਊਲਿਪ ਨੇ ਆਪਣੀ ਮੁਢਲੀ ਪੜ੍ਹਾਈ ਜਮਨਾਬਾਈ ਸਕੂਲ ਤੋਂ ਕੀਤੀ ਸੀ । ਸਾਲ 2000 ਵਿੱਚ ਉਸ ਨੇ ਮਿਸ ਇੰਡੀਆ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਪਰ ਕਾਮਯਾਬ ਨਹੀਂ ਹੋਈ ।

https://www.instagram.com/p/ztuKfOw3GN/

ਪਰ ਇਸ ਦੇ ਨਾਲ ਉਹ ਸਭ ਦੀਆਂ ਨਜ਼ਰਾਂ ਵਿੱਚ ਆ ਗਈ । ਇਸ ਤੋਂ ਬਾਅਦ ਉਸ ਨੇ ਕਈ ਇਸ਼ਤਿਹਾਰਾਂ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਯਸ਼ਰਾਜ ਫ਼ਿਲਮਸ ਨੇ ਫ਼ਿਲਮ ਮੇਰੇ ਯਾਰ ਕੀ ਸ਼ਾਦੀ ਹੈ ਵਿੱਚ ਕਾਸਟ ਕੀਤਾ ਸੀ । ਇਸ ਫ਼ਿਲਮ ਵਿੱਚ ਉਸ ਦੇ ਨਾਲ ਜਿੰਮੀ ਸ਼ੇਰਗਿੱਲ ਸੀ । ਇਸ ਤੋਂ ਬਾਅਦ ਉਸ ਨੇ ਸ਼ਾਹਿਦ ਕਪੂਰ ਨਾਲ ਫ਼ਿਲਮ ਦਿਲ ਮਾਂਗੇ ਮੋਰ ਵਿੱਚ ਕੰਮ ਕੀਤਾ ।

https://www.instagram.com/p/y0u5mRQ3L0/

ਇਸ ਤੋਂ ਬਾਅਦ ਟਿਊਲਿਪ ਕਭੀ ਕਹੀਂ ਸੁਪਰਸਟਾਰ, ਧੋਖਾ, ਰਨਵੇ, ਡੈਡੀ ਕੂਲ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ । ਇਸ ਤੋਂ ਇਲਾਵਾ ਟਿਊਲਿਪ ਹੋਰ ਵੀ ਕਈ ਫ਼ਿਲਮਾਂ ਤੇ ਟੀਵੀ ਦੇ ਪ੍ਰੋਗਰਾਮਾਂ ਵਿੱਚ ਨਜ਼ਰ ਆਈ ਪਰ ਸਫ਼ਲ ਨਹੀਂ ਹੋਈ । ਟਿਊਲਿਪ ਨੇ ਕੈਪਟਨ ਵਿਨੋਦ ਨਈਅਰ ਨਾਲ ਵਿਆਹ ਕੀਤਾ ਹੈ । ਵਿਨੋਦ ਨੇ ਮਸ਼ਹੂਰ ਨਾਵਲ ਵੀ ਲਿਖਿਆ ਹੈ ।

https://www.instagram.com/p/xYgSGzw3Fe/

ਕਹਿੰਦੇ ਹਨ ਕਿ ਦੋਵੇਂ ਵਿਆਹ ਤੋਂ ਪਹਿਲਾਂ ਲਿਵਿੰਗ ਰਿਲੇਸ਼ਨ ਵਿੱਚ ਸਨ । ਵਿਨੋਦ 6 ਸਾਲ ਤੱਕ ਭਾਰਤੀ ਫੋਜ ਵਿੱਚ ਰਹੇ । ਇਸ ਤੋਂ ਬਾਅਦ ਉਹ ਮੁੰਬਈ ਵਾਪਿਸ ਆ ਗਏ । ਹੁਣ ਇਹ ਜੋੜਾ 600 ਕਰੋੜ ਦੀ ਕੰਪਨੀ ਨੂੰ ਸੰਭਾਲ ਰਿਹਾ ਹੈ । ਟਿਊਲਿਪ ਪੂਰੀ ਤਰ੍ਹਾਂ ਬਦਲ ਗਈ ਹੈ ਤੇ ਬਾਲੀਵੁੱਡ ਤੋਂ ਪੂਰੀ ਤਰ੍ਹਾਂ ਟੁੱਟ ਗਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network