Advertisment

ਨਵੇਂ ਸਾਲ 'ਤੇ ਪੀਟੀਸੀ ਨੈਟਵਰਕ, ਪੀਟੀਸੀ ਪਲੇ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਐਚਡੀ 'ਚ ਕਰੇਗਾ ਗੁਰਬਾਣੀ ਦੀ ਪੇਸ਼ਕਸ਼

author-image
By Pushp Raj
New Update
ਨਵੇਂ ਸਾਲ 'ਤੇ ਪੀਟੀਸੀ ਨੈਟਵਰਕ, ਪੀਟੀਸੀ ਪਲੇ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਐਚਡੀ 'ਚ ਕਰੇਗਾ ਗੁਰਬਾਣੀ ਦੀ ਪੇਸ਼ਕਸ਼
Advertisment
ਪੀਟੀਸੀ ਨੈਟਵਰਕ ਆਪਣੇ ਦਰਸ਼ਕਾਂ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੋੜੇ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਇਸ ਵਾਰ ਨਵੇਂ ਸਾਲ ਦੇ ਮੌਕੇ 'ਤੇ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ਖ਼ਾਸ ਤੋਹਫ਼ਾ ਲੈ ਕੇ ਆਇਆ ਹੈ। ਹੁਣ ਪਹਿਲੀ ਵਾਰ ਪੀਟੀਸੀ ਪਲੇ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਪੂਰੀ ਐਚਡੀ ਵਿੱਚ ਦਰਸ਼ਕਾਂ ਨੂੰ ਗੁਰਬਾਣੀ ਦੀ ਪੇਸ਼ਕਸ਼ ਕਰ ਰਿਹਾ ਹੈ। publive-image Image Source: PTC ਇਸ ਵਾਰ ਨਵੇਂ ਸਾਲ 'ਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਪੂਰੇ ਐਚਡੀ ਫਾਰਮੈਟ ਵਿੱਚ ਗੁਰਬਾਣੀ ਕੀਰਤਨ ਦੇ ਦਰਸ਼ਨ ਕਰਨ ਲਈ ਦੁਨੀਆ ਭਰ ਦੀਆਂ ਲੱਖਾਂ ਸੰਗਤਾਂ ਦੀ ਅਰਦਾਸ ਪੂਰੀ ਹੋ ਰਹੀ ਹੈ। ਪੀਟੀਸੀ ਪਲੇ ਹੁਣ ਸ੍ਰੀ ਹਰਿਮੰਦਰ ਸਾਹਿਬ ਤੋਂ ਪੂਰੀ ਐਚਡੀ ਵਿੱਚ ਵਿਸ਼ੇਸ਼ ਗੁਰਬਾਣੀ ਪ੍ਰਸਾਰਿਤ ਕਰੇਗਾ।
Advertisment
Rabindera Narayan ਇਸ ਬਾਰੇ ਦੱਸਦੇ ਹੋਏ ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਪਰਸਨ ਰਬਿੰਦਰ ਨਰਾਇਣ ਨੇ ਕਿਹਾ, "ਵਾਹਿਗੁਰੂ ਨੇ ਸਾਨੂੰ ਇੱਕ ਹੋਰ ਮੀਲ ਪੱਥਰ ਬਖਸ਼ਿਆ ਹੈ। ਮਨ ਨੂੰ ਨਿਹਾਲ ਕਰ ਦੇਣ ਵਾਲੀ ਗੁਰਬਾਣੀ ਦਾ ਪ੍ਰਸਾਰਣ ਹੁਣ ਪੂਰੀ ਐਚਡੀ ਫਾਰਮੈਟ ਵਿੱਚ ਦੁਨੀਆ ਭਰ ਦੇ ਦਰਸ਼ਕਾਂ ਲਈ ਲਾਈਵ ਉਪਲਬਧ ਹੋਵੇਗਾ। ਸੰਗਤਾਂ ਦੀ ਇਹ ਮੰਗ ਬਹੁਤ ਲੰਮੇਂ ਸਮੇਂ ਤੋਂ ਸੀ ਅਤੇ ਅਸੀਂ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹਾਂ ਉਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ਿਸ਼ ਕੀਤੀ ਹੈ।" gurbani ਦੱਸ ਦਈਏ ਕਿ ਪੀਟੀਸੀ ਪੰਜਾਬੀ ਉੱਤੇ ਗੁਰਬਾਣੀ ਦਾ ਪ੍ਰਸਾਰਣ ਰਬਿੰਦਰ ਨਰਾਇਣ ਤੇ ਉਨ੍ਹਾਂ ਦੀ ਟੀਮ ਨੇ 1 ਨਵੰਬਰ 1998 ਤੋਂ ਸ਼ੁਰੂ ਕੀਤਾ ਸੀ। ਬਾਅਦ ਵਿੱਚ ਇਹ ਲਾਈਵ ਹੋ ਗਿਆ ਤੇ ਹੁਣ ਇਹ 360 ਡਿਗਰੀ VR 'ਚ ਵੀ ਉੁਪਲਬਧ ਹੈ। ਗੋਲਡਨ ਟੈਂਪਲ ਯਾਨੀ ਕਿ ਸ੍ਰੀ ਹਰਿਮੰਦਰ ਸਾਹਿਬ ਧਰਤੀ ਉੱਤੇ ਇੱਕੋ ਇੱਕ ਅਜਿਹਾ ਸਥਾਨ ਹੈ, ਜਿਥੋਂ ਰੋਜ਼ਾਨਾ ਲਾਈਵ 360 ਡਿਗਰੀ ਵਰਚੁਅਲ ਰਿਐਲਟੀ ਟੈਲੀਕਾਸਟ ਹੁੰਦਾ ਹੈ। ਗੁਰੂ ਸਾਹਿਬਾਨਾਂ ਦੇ ਸੰਦੇਸ਼ ਅਤੇ ਉਨ੍ਹਾਂ ਦੇ ਉੱਚ ਵਿਚਾਰਾਂ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ ਲਗਾਤਾਰ ਯਤਨਸ਼ੀਲ, ਪੀਟੀਸੀ ਨੈਟਵਰਕ ਨਵੀਂ ਤਕਨੀਕ ਲਿਆਉਣ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਦੁਨੀਆ ਭਰ ਵਿੱਚ ਹਰ ਕਿਸੇ ਤੱਕ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ। publive-image Image Source: PTC   ਇਸ ਨਵੇਂ ਸਾਲ ਤੋਂ, 1 ਜਨਵਰੀ, 2022; ਪੀਟੀਸੀ ਨੈਟਵਰਕ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦਾ ਐਚਡੀ ਟੈਲੀਕਾਸਟ ਸਿਰਫ਼ ਪੀਟੀਸੀ ਨੈਟਵਰਕ ਦੇ ਪੀਟੀਸੀ ਪਲੇ ਐਪ 'ਤੇ ਪ੍ਰਸਾਰਿਤ ਕਰੇਗਾ, ਜਿਸ ਨੂੰ ਉੱਚ ਖੇਤਰੀ ਓਟੀਟੀ ਪਲੇਟਫਾਰਮ ਵਜੋਂ ਜਾਣਿਆ ਜਾਂਦਾ ਹੈ। ਪੀਟੀਸੀ ਪਲੇ ਐਮਾਜ਼ਾਨ ਫਾਇਰ ਸਟਿਕ, ਗੂਗਲ ਪਲੇ ਅਤੇ ਐਪਲ ਐਪ ਸਟੋਰ 'ਤੇ ਉਪਲਬਧ ਹੈ। ਹੋਰ ਪੜ੍ਹੋ : ਦਰਸ਼ਨ ਔਲਖ ਦੀ ਆਵਾਜ਼ ‘ਚ ਨਵਾਂ ਗੀਤ ‘ਜਿੱਤ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ ਦਿਲਚਸਪ ਤੱਥ ਇਹ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਪੂਰੀ ਦੁਨੀਆਂ ਵਿੱਚ ਗੁਰਬਾਣੀ ਦਾ ਪ੍ਰਸਾਰਣ ਪੂਰੀ ਐਚਡੀ ਵਿੱਚ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਨਾਲ, ਆਸ਼ੀਰਵਾਦ ਸਿੱਧੇ ਤੌਰ 'ਤੇ ਇਲੈਕਟ੍ਰਾਨਿਕ ਯੰਤਰਾਂ ਰਾਹੀਂ ਘਰਾਂ ਤੱਕ ਪਹੁੰਚਾਇਆ ਜਾਵੇਗਾ, ਜੋ ਸਭ ਤੋਂ ਉੱਨਤ ਤਕਨਾਲੋਜੀ ਦੀ ਵਰਤੋਂ ਕਰਦੇ ਹਨ ਅਤੇ ਸੰਭਵ ਉੱਚ ਗੁਣਵੱਤਾ ਪ੍ਰਦਾਨ ਕਰਦੇ ਹਨ। ਹੁਣ, ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਲਈ ਟੈਕਨਾਲੋਜੀ ਦੀ ਵਰਤੋਂ ਕਰਨ ਵਿੱਚ ਇਹ ਨੈਟਵਰਕ ਮੁੜ ਉੱਭਰ ਕੇ ਸਾਹਮਣੇ ਆਇਆ ਹੈ। ਪੰਜਾਬੀਅਤ ਨਾਲ ਸਬੰਧਤ ਹਰ ਚੀਜ਼ ਲਈ One stop solution ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment