ਬੱਬਲ ਰਾਏ ਦੇ ਨਵੇਂ ਗੀਤ ‘LITT LYF’ ਦਾ ਪੀਟੀਸੀ ਨੈੱਟਵਰਕ ‘ਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

Written by  Lajwinder kaur   |  August 09th 2019 12:37 PM  |  Updated: August 09th 2019 12:37 PM

ਬੱਬਲ ਰਾਏ ਦੇ ਨਵੇਂ ਗੀਤ ‘LITT LYF’ ਦਾ ਪੀਟੀਸੀ ਨੈੱਟਵਰਕ ‘ਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

ਪੰਜਾਬੀ ਗਾਇਕ ਬੱਬਲ ਰਾਏ ਬਹੁਤ ਜਲਦ ਆਪਣਾ ਨਵਾਂ ਗੀਤ LITT LYF ਲੈ ਕੇ ਆ ਰਹੇ ਹਨ।  ਇਸ ਗਾਣੇ  ਦੇ ਨਾਲ ਕਈ ਨਾਮੀ ਕਲਾਕਾਰ ਜੁੜੇ ਹੋਏ ਹਨ।  ਜੀ ਹਾਂ ਇਸ ਗੀਤ ਨੂੰ ਬੱਬਲ ਰਾਏ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਉਣਗੇ। ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਉੱਘੇ ਹੋਏ ਗੀਤਕਾਰ ਤੇ ਗਾਇਕ ਸਿੱਧੂ ਮੂਸੇਵਾਲਾ ਦੀ ਕਲਮ 'ਚੋਂ ਨਿਕਲੇ ਨੇ। BYG BYRD ਆਪਣੇ ਮਿਊਜ਼ਿਕ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਉਣਗੇ।

ਹੋਰ ਵੇਖੋ:ਗਾਇਕ ਸੱਜਣ ਅਦੀਬ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ, ਸਾਂਝਾ ਕੀਤਾ ਪੋਸਟਰ

ਦੱਸ ਦਈਏ ਉਹਨਾਂ ਦੇ ਇਸ ਗਾਣੇ ਦਾ 12 ਅਗਸਤ ਨੂੰ ਪੀਟੀਸੀ ਪੰਜਾਬੀ ‘ਤੇ ਪੀਟੀਸੀ ਚੱਕਦੇ ‘ਤੇ ਐਕਸਕਲਿਉਸਿਵ ਵਰਲਡ ਟੀਵੀ ਪ੍ਰੀਮੀਅਰ ਹੋਵੇਗਾ। ਇਸ ਗਾਣੇ ਦੀ ਵੀਡੀਓ ਪਾਵ ਧਾਰੀਆ ਵੱਲੋਂ ਤਿਆਰ ਕੀਤੀ ਗਈ ਹੈ। ਬੱਬਲ ਰਾਏ ਆਪਣੇ ਇਸ ਗਾਣੇ ਕਰਕੇ ਚਰਚਾ 'ਚ ਬਣੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਗਾਣਾ ਰੋਮਾਂਟਿਕ ਜਾਂ ਫੇਰ ਚੱਕਵੀਂ ਬੀਟ ਵਾਲਾ ਹੋਵੇਗਾ। ਇਸ ਗੱਲ ਦਾ ਖੁਲਾਸਾ ਤਾਂ 12 ਅਗਸਤ ਨੂੰ ਹੋਵੇਗਾ। ਬੱਬਲ ਰਾਏ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ‘ਅਰਦਾਸ ਕਰਾਂ’ ਕਰਕੇ ਵੀ ਖੂਬ ਸੁਰਖ਼ੀਆਂ ਬਟੋਰ ਰਹੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ  ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network