ਕਨਵਰ ਗਰੇਵਾਲ ਦੇ ਨਵੇਂ ਗੀਤ ‘ਇੱਕ ਜੋਗੀ’ ਦਾ 14 ਅਗਸਤ ਨੂੰ ਹੋਵੇਗਾ ਪੀਟੀਸੀ ‘ਤੇ ਵਰਲਡ ਪ੍ਰੀਮੀਅਰ

Written by  Lajwinder kaur   |  August 13th 2019 03:43 PM  |  Updated: August 13th 2019 03:43 PM

ਕਨਵਰ ਗਰੇਵਾਲ ਦੇ ਨਵੇਂ ਗੀਤ ‘ਇੱਕ ਜੋਗੀ’ ਦਾ 14 ਅਗਸਤ ਨੂੰ ਹੋਵੇਗਾ ਪੀਟੀਸੀ ‘ਤੇ ਵਰਲਡ ਪ੍ਰੀਮੀਅਰ

ਸੂਫ਼ੀਆਨਾ ਰੰਗ ਵਿੱਚ ਰੰਗੇ ਗਾਇਕ ਕਨਵਰ ਗਰੇਵਾਲ ਦਾ ਨਵਾਂ ਗਾਣਾ ‘ਇੱਕ ਜੋਗੀ’ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ। ਜੀ ਹਾਂ ‘ਇੱਕ ਜੋਗੀ’ ਗਾਣੇ ਦਾ ਨਵਾਂ ਪੋਸਟਰ ਸਾਹਮਣੇ ਆ ਚੁੱਕਿਆ ਹੈ। ਇਸ ਗਾਣੇ ਨੂੰ ਕਨਵਰ ਗਰੇਵਾਲ ਆਪਣੀ ਸੂਫ਼ੀਆਨਾ ਆਵਾਜ਼ ਦੇ ਨਾਲ ਸ਼ਿੰਗਾਰਣਗੇ ਤੇ ਇਸ ‘ਚ ਉਨ੍ਹਾਂ ਦਾ ਸਾਥ ਦੇਣਗੇ ਰੂਪੀਨ ਕਾਹਲੋਂ (Rupin Kahlon)। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਨੈੱਟਵਰਕ ਉੱਤੇ ਕੀਤਾ ਜਾਵੇਗਾ।

ਹੋਰ ਵੇਖੋ:

ਇੱਕ ਜੋਗੀ ਗਾਣੇ ਦੇ ਬੋਲ ਹਰਨੂਰ ਰੰਧਾਵਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ  ਰੂਪੀਨ ਕਾਹਲੋਂ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ਪ੍ਰਿੰਸ 810 ਨੇ ਬਣਾਈ ਹੈ। ਇਸ ਗਾਣੇ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣੇ 14 ਅਗਸਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ। ਕਨਵਰ ਗਰੇਵਾਲ ਇਸ ਤੋਂ ਪਹਿਲਾਂ ਵੀ ਆਪਣੇ ਸੂਫੀ ਗਾਣਿਆਂ ਦਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network