ਦੀਪ ਮਨੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਗੀਤ ‘ਬਾਰਿਸ਼’

written by Shaminder | July 09, 2020

ਗਾਇਕ ਦੀਪ ਮਨੀ ਆਪਣੇ ਨਵੇਂ ਗੀਤ ‘ਬਾਰਿਸ਼’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੀ ਫੀਚਰਿੰਗ ‘ਚ ਇਹਾਨਾ ਢਿੱਲੋਂ ਵੀ ਨਜ਼ਰ ਆ ਰਹੇ ਨੇ । ਇਸ ਗੀਤ ਦੇ ਬੋਲ ਰੂਹ ਕੌਰ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਦੀਪ ਮਨੀ ਨੇ ਖੁਦ ਦਿੱਤਾ ਹੈ ।ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਇਆ ਗਿਆ ਹੈ ।

ਜਿਨ੍ਹਾਂ ਦੀ ਆਪਸ ‘ਚ ਖੱਟੀ ਮਿੱਠੀ ਨੋਕ ਝੋਕ ਹੁੰਦੀ ਰਹਿੰਦੀ ਹੈ । ਪਰ ਇਹ ਨੋਕ ਝੋਕ ਇੱਕ ਦਿਨ ਗੰਭੀਰ ਰੂਪ ਅਖਤਿਆਰ ਕਰ ਲੈਂਦੀ ਹੈ । ਕਿਉਂਕਿ ਦੋਵਾਂ ਦੇ ਦਿਲਾਂ ‘ਚ ਖਟਾਸ ਆ ਜਾਂਦੀ ਹੈ ਜਿਸ ਦਾ ਕਾਰਨ ਹੈ ਦੋਵਾਂ ਦੇ ਪਿਆਰ ‘ਚ ਕਿਸੇ ਤੀਜੇ ਦਾ ਆ ਜਾਣਾ । ਜਿਸ ਤੋਂ ਬਾਅਦ ਇਹ ਗਲਤ ਫਹਿਮੀ ਦੋਹਾਂ ਦਰਮਿਆਨ ਦੂਰੀ ਦਾ ਕਾਰਨ ਬਣ ਜਾਂਦੀ ਹੈ । ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਵੀ ਸੁਣ ਸਕਦੇ ਹੋ । ਇਸ ਦੇ ਨਾਲ ਹੀ ਗੀਤ ਨੂੰ ਯੂਟਿਊਬ ‘ਤੇ ਜਾਰੀ ਕੀਤਾ ਗਿਆ ਹੈ ।

You may also like