ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ ਪੰਜਾਬ ਦੇ ਨੌਜਵਾਨਾਂ ਦਾ ਹੁਨਰ 

Written by  Shaminder   |  January 31st 2019 01:05 PM  |  Updated: January 31st 2019 01:09 PM

ਵਾਇਸ ਆਫ ਪੰਜਾਬ ਸੀਜ਼ਨ -9 'ਚ ਵੇਖੋ ਪੰਜਾਬ ਦੇ ਨੌਜਵਾਨਾਂ ਦਾ ਹੁਨਰ 

ਵਾਇਸ ਆਫ ਪੰਜਾਬ ਸੀਜ਼ਨ -9 'ਚ 31 ਜਨਵਰੀ ਸ਼ਾਮ ਨੂੰ ਸੱਤ ਵਜੇ ਵੇਖੋ ਸੁਰਾਂ ਦੀ ਸੁਰੀਲੀ ਸ਼ਾਮ 'ਚ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਆਪਣਾ ਹੁਨਰ ਦਿਖਾਉਂਦੇ ਨੇ । ਇਨ੍ਹਾਂ ਨੌਜਵਾਨਾਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਚਿਨ ਆਹੁਜਾ ,ਇੰਦਰਜੀਤ ਨਿੱਕੂ ,ਮਲਕੀਤ ਸਿੰਘ ਦੇ ਨਾਲ –ਨਾਲ ਕੁਵਰ ਵਿਰਕ ਅਤੇ ਲਾਡੀ ਸਿੰਘ ਵੀ ਸਪੈਸ਼ਲ ਜੱਜ ਦੇ ਤੌਰ 'ਤੇ ਸ਼ਿਰਕਤ ਕਰਨਗੇ।

ਹੋਰ ਵੇਖੋ :ਪ੍ਰੀਤੀ ਜਿੰਟਾ ਨੇ 600 ਕਰੋੜ ਦੀ ਜ਼ਾਇਦਾਦ ਨੂੰ ਮਾਰ ਦਿੱਤੀ ਸੀ ਲੱਤ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

https://www.facebook.com/ptcpunjabi/videos/801707563496768/

ਵਾਇਸ ਆਫ ਪੰਜਾਬ -9 ਦੇ ਇਸ ਮੰਚ 'ਤੇ ਪੰਜਾਬੀ ਮੁੰਡੇ ਅਤੇ ਕੁੜੀਆਂ ਆਪੋ ਆਪਣੀ ਪਰਫਾਰਮੈਂਸ ਦੇਣਗੇ । ਇਸ ਰਾਊਂਡ 'ਚ ਇਨ੍ਹਾਂ ਨੌਜਵਾਨਾਂ ਚੋਂ ਕੌਣ ਸਾਡੇ ਜੱਜਾਂ ਦਾ ਦਿਲ ਆਪਣੀ ਬਿਹਤਰੀਨ ਪਰਫਾਰਮੈਂਸ ਨਾਲ ਜਿੱਤ ਸਕਣਗੇ । ਇਹ ਸਭ ਵੇਖਣ ਲਈ ਵੇਖਣਾ ਨਾ ਭੁੱਲਣਾ 31ਜਨਵਰੀ ਨੂੰ ਵਾਇਸ ਆਫ ਪੰਜਾਬ -9 ਸਿਰਫ ਪੀਟੀਸੀ ਪੰਜਾਬੀ' 'ਤੇ ਸ਼ਾਮ ਸੱਤ ਵਜੇ ।

ਹੋਰ ਵੇਖੋ:ਬਾਲੀਵੁੱਡ ਦੇ ਹੀ –ਮੈਨ ਧਰਮਿੰਦਰ ਕਰ ਰਹੇ ਨੇ ਪੁਰਾਣੀਆਂ ਯਾਦਾਂ ਤਾਜ਼ਾ ,ਵੇਖੋ ਤਸਵੀਰਾਂ

sachin ahuja 1 sachin ahuja 1

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਕਈ ਸ਼ੋਅ ਸ਼ੁਰੂ ਕੀਤੇ ਗਏ ਨੇ ਅਤੇ ਪੀਟੀਸੀ ਪੰਜਾਬੀ ਅਜਿਹੇ ਹੁਨਰ ਨੂੰ ਉੱਭਰਨ ਦਾ ਮੌਕਾ ਦੇ ਰਿਹਾ ਹੈ ਜੋ ਕਿਤੇ ਨਾ ਕਿਤੇ ਛੁਪਿਆ ਰਹਿ ਜਾਂਦਾ ਹੈ ਅਤੇ ਦੁਨੀਆ ਦੇ ਸਾਹਮਣੇ ਨਹੀਂ ਆ ਪਾਉਂਦਾ । ਪੀਟੀਸੀ ਦੇ ਅਜਿਹੇ ਪ੍ਰੋਗਰਾਮਾਂ 'ਚੋਂ ਕਈ ਗਾਇਕ ਨਿਕਲੇ ਨੇ ,ਜਿਨ੍ਹਾਂ 'ਚ ਗੁਰਨਾਮ ਭੁੱਲਰ ,ਨਿਮਰਤ ਖਹਿਰਾ ਸਣੇ ਹੋਰ ਕਈ ਕਲਾਕਾਰ ਸ਼ਾਮਿਲ ਨੇ , ਜਿਨ੍ਹਾਂ ਦੇ ਨਾਂਅ ਅੱਜ ਦੇ ਚੋਟੀ ਦੇ ਗਾਇਕਾਂ 'ਚ ਸ਼ਾਮਿਲ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network