ਯੂ.ਕੇ. 'ਚ ਪੀਟੀਸੀ ਪੰਜਾਬੀ ਨੇ ਮਾਰੀ ਬਾਜ਼ੀ, ਹਾਸਿਲ ਕੀਤਾ ਨੰਬਰ ਇੱਕ ਦਾ ਸਥਾਨ

Written by  Aaseen Khan   |  May 20th 2019 03:58 PM  |  Updated: May 20th 2019 04:24 PM

ਯੂ.ਕੇ. 'ਚ ਪੀਟੀਸੀ ਪੰਜਾਬੀ ਨੇ ਮਾਰੀ ਬਾਜ਼ੀ, ਹਾਸਿਲ ਕੀਤਾ ਨੰਬਰ ਇੱਕ ਦਾ ਸਥਾਨ

ਯੂ.ਕੇ. 'ਚ ਪੀਟੀਸੀ ਪੰਜਾਬੀ ਨੇ ਮਾਰੀ ਬਾਜ਼ੀ, ਹਾਸਿਲ ਕੀਤਾ ਨੰਬਰ ਇੱਕ ਦਾ ਸਥਾਨ : ਪੀਟੀਸੀ ਨੈੱਟਵਰਕ ਦੁਨੀਆਂ ਦਾ ਨੰਬਰ ਇੱਕ ਪੰਜਾਬੀ ਨੈੱਟਵਰਕ ਹੈ ਜਿਸ ਦੇ ਸਾਰੇ ਹੀ ਚੈਨਲਜ਼ ਨੂੰ ਦੁਨੀਆਂ ਭਰ 'ਚ ਦੇਖਿਆ ਜਾਂਦਾ ਹੈ। ਅਜਿਹਾ ਹੀ ਹੋਇਆ ਹੈ ਯੂ.ਕੇ. 'ਚ ਐਤਵਾਰ ਵਾਲੇ ਦਿਨ ਜਦੋਂ ਸਾਰੇ ਚੈਨਲਜ਼ ਨੂੰ ਪਛਾੜ ਕੇ ਪੀਟੀਸੀ ਪੰਜਾਬੀ ਨੰਬਰ ਇੱਕ ਚੈਨਲ ਬਣ ਗਿਆ ਹੈ। ਪੀਟੀਸੀ ਪੰਜਾਬੀ ਕੈਨੇਡਾ 'ਚ ਬਾਕੀ ਚੈਨਲਜ਼ ਦੇ ਮੁਕਾਬਲੇ 0.17% ਪ੍ਰਤੀਸ਼ਤ ਸ਼ੇਅਰ ਹਾਸਿਲ ਕਰਕੇ ਟਾਪ 'ਤੇ ਬਣਿਆ ਹੋਇਆ ਹੈ। ਪੀਟੀਸੀ ਪੰਜਾਬੀ ਨੇ ਕੱਲ੍ਹ 3 ਵਜੇ ਤੋਂ ਲੈ ਕੇ 10:30 ਦੇ ਦਰਮਿਆਨ ਵੱਡੀ ਗਿਣਤੀ ਵਿੱਚ ਦਰਸ਼ਕ ਹਾਸਿਲ ਕਰਕੇ ਨੰਬਰ ਇੱਕ ਦਾ ਸਥਾਨ ਹਾਸਿਲ ਕੀਤਾ ਹੈ।

ਹੋਰ ਵੇਖੋ : ਮਨਮੋਹਨ ਸਿੰਘ ਤੇ ਹਰਭਜਨ ਮਾਨ ਸਮੇਤ ‘ਜੀ ਆਇਆਂ ਨੂੰ’ ਫ਼ਿਲਮ ਦੀ ਸਾਰੀ ਟੀਮ ਇੱਕ ਵਾਰ ਫ਼ਿਰ ਲੈ ਕੇ ਆ ਰਹੀ ਹੈ ਫ਼ਿਲਮ ‘ਪੀ.ਆਰ.’

ਇਹਨਾਂ ਸੱਤ ਘੰਟਿਆਂ ਦੌਰਾਨ ਪੀਟੀਸੀ ਪੰਜਾਬੀ ਨੂੰ ਦੇਖਣ ਵਾਲੇ ਔਸਤ ਦਰਸ਼ਕ ਲਗਭਗ 30,000 ਬਣੇ, ਜਿਸ ਵਿੱਚ ਲਾਈਵ ਗੁਰਬਾਣੀ ਅਤੇ ਪੰਜਾਬੀ ਫ਼ਿਲਮਾਂ ਸ਼ਾਮਿਲ ਹਨ। ਪੀਟੀਸੀ ਪੰਜਾਬੀ 'ਤੇ ਚਲਦੇ ਸ਼ੋਅਜ਼ ਅਤੇ ਫ਼ਿਲਮਾਂ ਨੂੰ ਵੀ ਦਰਸ਼ਕਾਂ ਵੱਲੋਂ ਹਰ ਵਾਰ ਖ਼ੂਬ ਪਿਆਰ ਮਿਲਦਾ ਹੈ ਜਿਸ ਦੇ ਚਲਦਿਆਂ ਪੀਟੀਸੀ ਪੰਜਾਬੀ ਬਾਕੀ ਚੈਨਲਜ਼ ਨੂੰ ਪਛਾੜ ਕੇ ਨੰਬਰ ਇੱਕ 'ਤੇ ਬਣਿਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network