ਹੈਰਤ-ਅੰਗੇਜ਼ ਸਟੰਟ ਤੇ ਪੰਜਾਬ ਦਾ ਹੁਨਰ ਦੇਖਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’

Written by  Rupinder Kaler   |  August 06th 2020 12:38 PM  |  Updated: August 06th 2020 12:38 PM

ਹੈਰਤ-ਅੰਗੇਜ਼ ਸਟੰਟ ਤੇ ਪੰਜਾਬ ਦਾ ਹੁਨਰ ਦੇਖਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘ਹੁਨਰ ਪੰਜਾਬ ਦਾ’

ਪੀਟੀਸੀ ਪੰਜਾਬੀ ਦੇ ਉਹਨਾਂ ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ, ਜਿਨ੍ਹਾਂ ਨੂੰ ਪੀਟੀਸੀ ਪੰਜਾਬੀ ਦੇ ਨਵੇਂ ਸ਼ੋਅ ‘ਹੁਨਰ ਪੰਜਾਬ ਦਾ’ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਸੀ । ਇਹ ਸ਼ੋਅ ਪੀਟੀਸੀ ਪੰਜਾਬੀ ’ਤੇ 10 ਅਗਸਤ ਦਿਨ ਸੋਮਵਾਰ ਰਾਤ 8.30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਹ ਸ਼ੋਅ ਹਰ ਹਫਤੇ ਸੋਮਵਾਰ ਤੋਂ ਵੀਰਵਾਰ ਤੱਕ ਦਿਖਾਇਆ ਜਾਵੇਗਾ ।

ਇਸ ਸ਼ੋਅ ਵਿੱਚ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਟੈਲੇਂਟ ਦੇਖਣ ਨੂੰ ਮਿਲੇਗਾ, ਇਸ ਤੋਂ ਇਲਾਵਾ ਤੁਹਾਨੂੰ ਹੈਰਤ ਅੰਗੇਜ਼ ਸਟੰਟ ਦੇਖਣ ਨੂੰ ਮਿਲਣਗੇ, ਜਿਹੜੇ ਕਿ ਤੁਹਾਨੂੰ ਦੰਦਾਂ ਥੱਲੇ ਜੀਭ ਦੱਬਣ ਲਈ ਮਜ਼ਬੂਰ ਕਰ ਦੇਣਗੇ । ਇਸ ਸ਼ੋਅ ਵਿੱਚ ਟੈਲੇਂਟ ਦਿਖਾਉਣ ਵਾਲੇ ਪ੍ਰਤੀਭਾਗੀਆਂ ਵਿੱਚੋਂ ਇੱਕ ਜੇਤੂ ਦੀ ਚੋਣ ਹੋਵੇਗੀ, ਜਿਸ ਨੂੰ ਕਿ 10 ਲੱਖ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ।

ਹੁਣ ਦੇਰ ਕਿਸੇ ਗੱਲ ਦੀ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ, ਤੇ ਦੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 8.30 ਵਜੇ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network