Advertisment

ਪੀਟੀਸੀ ਨੈੱਟਵਰਕ ਦੀ ਖਾਸ ਪੇਸ਼ਕਸ਼ "ਦੀ ਕੈਨੇਡਾ ਟਰੱਕਿੰਗ ਸ਼ੋਅ" ਜਲਦ ਹੋਵੇਗਾ ਸ਼ੁਰੂ

author-image
By Rajan Sharma
New Update
ਪੀਟੀਸੀ ਨੈੱਟਵਰਕ ਦੀ ਖਾਸ ਪੇਸ਼ਕਸ਼ "ਦੀ ਕੈਨੇਡਾ ਟਰੱਕਿੰਗ ਸ਼ੋਅ" ਜਲਦ ਹੋਵੇਗਾ ਸ਼ੁਰੂ
Advertisment

ਪੰਜਾਬੀ ਹਮੇਸ਼ਾ ਤੋਂ ਹੀ ਆਪਣੀ ਮਿਹਨਤ ਅਤੇ ਜ਼ਜਬੇ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੁੰਹਦੇ ਆਏ ਹਨ ਅਤੇ ਉਨ੍ਹਾਂ ਨੇਂ ਆਪਣੀ ਇਸ ਮਿਹਨਤ ਦੀ ਬਦੌਲਤ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਮਿਹਨਤੀਆਂ ਦਾ ਦਰਜ਼ਾ ਦਿੱਤਾ ਜਾਂਦਾ ਹੈ | ਸ਼ੁਰੂ ਤੋਂ ਹੀ ਪੰਜਾਬੀਆਂ ਨੂੰ ਮਿਹਨਤ ਕਰਨ ਦਾ ਬਹੁਤ ਸ਼ੌਂਕ ਹੈ ਅਤੇ ਓਹਨਾ ਨੇਂ ਖੇਤੀ ਬਾੜੀ ਦੇ ਨਾਲ ਕਈ ਹੋਰ ਸਹਾਇਕ ਕਿੱਤੇ ਵੀ ਅਪਨਾਏ ਹੋਏ ਹਨ | ਡੇਰੀ ਫਾਰਮਿੰਗ , ਮੱਛੀ ਪਾਲਣਾ ਆਦਿ ਅਤੇ ਇੱਕ ਹੋਰ ਕਿੱਤਾ ਹੈ ਜਿਸ ਲਈ ਪੰਜਾਬੀ ਬਹੁਤ ਮਸ਼ਹੂਰ ਵੀ ਹਨ ਉਹ ਹੈ ਟਰੱਕਾਂ ਦਾ ਕਿੱਤਾ ਜਿਸ ਨਾਲ ਉਹਨਾਂ ਨੇਂ ਦਿਨ ਰਾਤ ਮਿਹਨਤ ਕਰਕੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ | ਟਰੱਕਾਂ ਦੇ ਕਿੱਤੇ ਨੂੰ ਆਪਾਂ ਪੰਜਾਬੀਆਂ ਦਾ ਸ਼ੌਂਕ ਵੀ ਕਹਿ ਸਕਦੇ ਹਾਂ ਅਤੇ ਮਜਬੂਰੀ ਵੀ|

Advertisment
 

ਬਹੁਤ ਸਾਰੇ ਪੰਜਾਬੀ ਅਜਿਹੇ ਹਨ ਜੋ ਕਿ ਜਿਆਦਾ ਪੜੇ ਲਿਖੇ ਨਾ ਹੋਣ ਕਰਕੇ ਨੌਕਰੀਆਂ ਹਾਸਿਲ ਕਰਨ ਤੋਂ ਵਾਂਝੇ ਰਹਿ ਗਏ ਜਿਸ ਤੋਂ ਬਾਅਦ ਉਹਨਾਂ ਨੇ ਟਰੱਕਾਂ ਦਾ ਕਿੱਤਾ ਸ਼ੁਰੂ ਕਰ ਲਿਆ ਅਤੇ ਆਪਣੀ ਮਿਹਨਤ ਨਾਲ ਉਨ੍ਹਾਂ ਨੇਂ ਉਹ ਮੁਕਾਮ ਹਾਸਿਲ ਕਰ ਲਿਆ ਜੋ ਉਹ ਪੜ੍ਹੇ ਲਿਖੇ ਨਾ ਹੋਣ ਕਰਕੇ ਸ਼ਾਇਦ ਨਹੀਂ ਕਰ ਸਕਦੇ ਸੀ | ਤੁਸੀਂ ਵੇਖਿਆ ਹੀ ਹੋਣਾ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕਾਂ ਨੇਂ ਟਰੱਕਾਂ ਤੇ ਗੀਤ ਵੀ ਗਾਏ ਹਨ ਜਿਵੇਂ ਕਿ ” ਯਾਰਾਂ ਦਾ ਟਰੱਕ , ਟਰੱਕਾਂ ਵਾਲੇ , ਜਿਉਂਦੇ ਰਹਿਣ ਟਰੱਕਾਂ ਵਾਲੇ , ਡਰਾਇਵਰੀ ਆਦਿ |

publive-image  
Advertisment

ਇਹਨਾਂ ਨੇਂ ਇਹ ਕਾਮਯਾਬੀ ਦੇ ਝੰਡੇ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਗੱਡੇ ਹੋਏ ਹਨ ਅਤੇ ਆਪਣੇ ਇਸ ਕਿੱਤੇ ਦੇ ਜਰੀਏ ਪੰਜਾਬੀਆਂ ਨੇਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ | ਜੇ ਆਪਾ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਜਿਆਦਾਤਰ ਪੰਜਾਬੀ ਟਰੱਕਾਂ ਦਾ ਹੀ ਕਿੱਤਾ ਕਰ ਰਹੇ ਹਨ ਅਤੇ ਆਪਣੀਆਂ ਟਰੱਕ ਟ੍ਰਾੰਸਪੋਰਟ ਕੰਪਨੀਆਂ ਵੀ ਬਣਾਈਆਂ ਹੋਇਆ ਹਨ |

publive-image

ਇਸ ਟਰੱਕਾਂ ਦੇ ਕਿੱਤੇ ਬਾਰੇ ਜਿਆਦਾ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ” ਦੀ ਕੈਨੇਡਾ ਟਰੱਕਿੰਗ ਸ਼ੋ ” ਜੋ ਕਿ ਹਰ ਵੀਰਵਾਰ ਰਾਤ 7::30 ਵਜੇ ਅਤੇ ਹਰ ਐਤਵਾਰ ਸਵੇਰੇ 11:30 ਵਜੇ ਸਿਰਫ ਪੀਟੀਸੀ ਪੰਜਾਬੀ ਕੈਨੇਡਾ ਤੇ | ਜਿਸ ਵਿੱਚ ਇਸ ਕਿੱਤੇ ਨੂੰ ਅਪਨਾਉਣ ਵਾਲੇ ਪੰਜਾਬੀਆਂ ਵੱਲੋ ਇਸ ਕਿੱਤੇ ਨੂੰ ਸ਼ੁਰੂ ਕਰਨ ਤੋਂ ਲੈ ਕੇ ਅਤੇ ਅਖੀਰ ਤੱਕ ਦੱਸਿਆ ਜਾਵੇਗਾ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ |

Advertisment

Stay updated with the latest news headlines.

Follow us:
Advertisment
Advertisment
Latest Stories
Advertisment