ਗੁਰਨਾਮ ਭੁੱਲਰ ਨੂੰ ਮਿਲਿਆ ‘ਬੈਸਟ ਡੈਬਿਊ ਮੇਲ’ ਕੈਟਾਗਿਰੀ ‘ਚ ਅਵਾਰਡ, ਇਸ ਤਰ੍ਹਾਂ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Written by  Shaminder   |  July 04th 2020 01:50 PM  |  Updated: July 04th 2020 01:50 PM

ਗੁਰਨਾਮ ਭੁੱਲਰ ਨੂੰ ਮਿਲਿਆ ‘ਬੈਸਟ ਡੈਬਿਊ ਮੇਲ’ ਕੈਟਾਗਿਰੀ ‘ਚ ਅਵਾਰਡ, ਇਸ ਤਰ੍ਹਾਂ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੇ ਦੌਰਾਨ ਬੈਸਟ ਡੈਬਿਊ ਮੇਲ ਕੈਟਾਗਿਰੀ ‘ਚ ਸਨਮਾਨਿਤ ਕੀਤਾ ਗਿਆ । ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪੀਟੀਸੀ ਨੈੱਟਵਰਕ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਅਵਾਰਡ ਦੇਣ ‘ਤੇ ਸ਼ੁਕਰੀਆ ਅਦਾ ਵੀ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।

https://www.instagram.com/p/CCL7g03nKp0/

ਦੱਸ ਦਈਏ ਕਿ ਬੀਤੀ ਰਾਤ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦਾ ਪ੍ਰਬੰਧ ਕੀਤਾ ਗਿਆ ਸੀ । ਜਿਸ ‘ਚ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੂੰ ਸਨਮਾਨਿਤਮ ਕੀਤਾ ਗਿਆ ਸੀ । ਦੱਸ ਦਈਏ ਕਿ ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਇਸ ਅਵਾਰਡ ਸਮਾਰੋਹ ਦਾ ਆਨਲਾਈਨ ਪ੍ਰਬੰਧ ਕੀਤਾ ਗਿਆ ਸੀ ਅਤੇ ਪੀਟੀਸੀ ਪੰਜਾਬੀ ਆਨਲਾਈਨ ਅਵਾਰਡ ਸਮਾਰੋਹ ਕਰਵਾਉਣ ਵਾਲਾ ਦੁਨੀਆ ਦਾ ਪਹਿਲਾ ਚੈਨਲ ਹੈ ।

https://www.instagram.com/p/CCFyNQanTwu/

ਜਿੱਥੇ ਪੂਰੀ ਦੁਨੀਆ ‘ਚ ਕੋਰੋਨਾ ਦੇ ਚੱਲਦਿਆਂ ਅਵਾਰਡ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਸਨ, ਪਰ ਪੀਟੀਸੀ ਪੰਜਾਬੀ ਨੇ ਤਕਨੀਕ ਦਾ ਸਹਾਰਾ ਲੈਂਦੇ ਹੋਏ ਸਨਮਾਨਾਂ ਦਾ ਇਹ ਸਿਲਸਿਲਾ ਰੁਕਣ ਨਹੀਂ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network