ਬਿੰਨੂ ਢਿੱਲੋਂ ਨੇ ਵਿਆਹ ਤੋਂ ਬਾਅਦ ਦੋਸਤਾਂ ਨਾਲ ਇਸ ਲਈ ਘੁੰਮਣਾ ਫਿਰਨਾ ਕਰ ਦਿੱਤਾ ਸੀ ਬੰਦ, ਸੀਰੀਅਲ ‘ਚ ਕੰਮ ਕਰਨ ਦੇ ਬਦਲੇ ਇੱਕ ਐਪੀਸੋਡ ਦੇ ਮਿਲਦੇ ਸਨ ਏਨੇ ਪੈਸੇ

Written by  Shaminder   |  June 24th 2020 03:22 PM  |  Updated: June 24th 2020 03:53 PM

ਬਿੰਨੂ ਢਿੱਲੋਂ ਨੇ ਵਿਆਹ ਤੋਂ ਬਾਅਦ ਦੋਸਤਾਂ ਨਾਲ ਇਸ ਲਈ ਘੁੰਮਣਾ ਫਿਰਨਾ ਕਰ ਦਿੱਤਾ ਸੀ ਬੰਦ, ਸੀਰੀਅਲ ‘ਚ ਕੰਮ ਕਰਨ ਦੇ ਬਦਲੇ ਇੱਕ ਐਪੀਸੋਡ ਦੇ ਮਿਲਦੇ ਸਨ ਏਨੇ ਪੈਸੇ

ਬਿੰਨੂ ਢਿੱਲੋਂ ਨੇ ਪੰਜਾਬੀ ਇੰੰਡਸਟਰੀ ‘ਚ ਜੋ ਮੁਕਾਮ ਬਣਾਇਆ ਹੈ ਉਹ ਇੰਝ ਹੀ ਨਹੀਂ ਬਣਾਇਆ ਇਸ ਮੰਜ਼ਿਲ ਨੂੰ ਹਾਸਿਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ ।ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ ਹਨ ਉਨ੍ਹਾਂ ਨੇ ਐਮ ਏ ਥਿਏਟਰ ਐਂਡ ਟੈਲੀਵਿਜ਼ਨ ਕੀਤੀ ਸੀ ।ਥਿਏਟਰ ਕਰਨ ਦੌਰਾਨ ਹੀ 1998 ‘ਚ ਇੱਕ ਕਲਾਕਾਰ ਦੇ ਤੌਰ ‘ਤੇ ਉਨ੍ਹਾਂ ਨੂੰ 2200 ਰੁਪਏ ਮਿਲਦੇ ਸਨ ।ਜੋ ਬਾਅਦ ‘ਚ 3200 ਹੋ ਗਏ ਸਨ,ਇਸੇ ਦੌਰਾਨ ਇੱਕ ਚੈਨਲ ‘ਤੇ ਸੀਰੀਅਲ ਚੱਲਦਾ ਸੀ ਜਿਸ ਦੇ ਆਡੀਸ਼ਨ ਲਏ ਗਏ ਸਨ ।

https://www.instagram.com/p/CA9UWcuAs2k/

ਉਸ ‘ਚ ਬਿੰਨੂ ਢਿੱਲੋਂ ਦੀ ਸਿਲੈਕਸ਼ਨ ਹੋਈ ਸੀ ਅਤੇ 730 ਵਿੱਚ ਪ੍ਰਤੀ ਐਪੀਸੋਡ ਦੇ ਵਿੱਚ ਕਾਂਟ੍ਰੈਕਟ ਹੋਇਆ ਸੀ ।ਟੀਵੀ ਦੇ ਉੱਤੇ ਫਿਰ ਕਈ ਪ੍ਰੋਗਰਾਮ ਕੀਤੇ,ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਜਿਸ ਸਮੇਂ ਉਨ੍ਹਾਂ ਨੂੰ 730 ਰੁਪਏ ਮਿਲਦੇ ਸਨ ਉਹ 5-6ਮੁੰਡੇ ਇੱਕਠੇ ਰਹਿੰਦੇ ਸਨ।ਆਪਣੀ ਇਸ ਕਾਮਯਾਬੀ ਪਿੱਛੇ ਉਹ ਪ੍ਰਮਾਤਮਾ ਦਾ ਹੱਥ ਮੰਨਦੇ ਨੇ ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਲਗਾਤਾਰ ਮਿਹਨਤ ਕੀਤੀ ਅਤੇ ਗੁਰਪ੍ਰੀਤ ਘੁੱਗੀ ਨਾਲ ਵੀ ਥਿਏਟਰ ਕਰਦੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ‘ਚ ਕੰਮ ਵੀ ਕੀਤਾ ।

https://www.instagram.com/p/CAzEtnWAlBk/

ਇੱਕ ਵੇਲਾ ਅਜਿਹਾ ਵੀ ਜਦੋਂ ਉਨ੍ਹਾਂ ਦੇ ਪ੍ਰੋਡਿਊਸਰ ਨੂੰ 1 ਲੱਖ ਕੁਝ ਹਜ਼ਾਰ ਰੁਪਏ ਮਿਲਦੇ ਸਨ,ਜਿਸ ਚੋਂ ਉਨ੍ਹਾਂ ਨੂੰ1400-1500 ਹੀ ਮਿਲਦੇ ਸਨ ।ਪਰ ਇੱਕ ਦੌਰ ਅਜਿਹਾ ਵੀ ਆਇਆ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਵਧ ਗਿਆ ਸੀ ।ਜਿਸ ਦੌਰਾਨ ਕਲਾਕਾਰਾਂ ਨੂੰ ਆਰਥਿਕ ਨੁਕਸਾਨ ਵੀ ਉਠਾਉੇਣਾ ਪਿਆ ਸੀ,ਉਸ ਨੂੰ ਬਿੰਨੂ ਢਿੱਲੋਂ ਸਭ ਤੋਂ ਬੁਰਾ ਦੌਰ ਮੰਨਦੇ ਹਨ । 1300 ਰੁਪਏ ਕਿਰਾਏ ‘ਤੇ ਰਹਿਣ ਵਾਲੇ ਬਿੰਨੂ ਢਿੱਲੋਂ ਦਾ ਇਸੇ ਦੌਰਾਨ ਵਿਆਹ ਹੋ ਗਿਆ ਸੀ ਅਤੇ ਪਤਨੀ ਨਾਲ ਉਹ ਪਟਿਆਲਾ ‘ਚ ਹੀ ਰਹਿੰਦੇ ਸਨ,ਜਦੋਂਕਿ ਉਹ ਮੂਲ ਰੂਪ ‘ਚ ਧੂਰੀ ਦੇ ਰਹਿਣ ਵਾਲੇ ਸਨ ।3200 ਰੁਪਏ ‘ਚ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਿਲ ਸੀ ਜਿਸ ਕਾਰਨ ਉਨ੍ਹਾਂ ਨੇ ਦੋਸਤਾਂ ਨਾਲ ਘੁੰਮਣ ਫਿਰਨ ਦਾ ਸਿਲਸਿਲਾ ਘਟਾ ਦਿੱਤਾ ਸੀ ।

https://www.instagram.com/p/CBYR4CEh8YC/

ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦਾ 3 ਜੁਲਾਈ ਨੂੰ ਆਯੋਜਨ ਕੀਤਾ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ ‘ਚ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਨੌਮੀਨੇਸ਼ਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਵੀ ਆਪਣੇ ਪਸੰਦ ਦੇ ਅਦਾਕਾਰ, ਡਾਇਰੈਕਟਰ, ਬੈਸਟ ਗੀਤ ਸਣੇ ਹੋਰ ਕਈ ਕੈਟਾਗਿਰੀ ਦੇ ਤਹਿਤ ਵੋਟ ਕਰਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।ਇਸ ਵਾਰ ਬਿੰਨੂ ਢਿੱਲੋਂ ਨੂੰ ਵੀ ਬੈਸਟ ਐਕਟਰ ਕੈਟਾਗਿਰੀ ‘ਚ ਉਨ੍ਹਾਂ ਦੀ ਫ਼ਿਲਮ ‘ਝੱਲੇ’ ਲਈ ਨੌਮੀਨੇਟ ਕੀਤਾ ਗਿਆ ਹੈ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਅਦਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/   ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network