ਰੁਪਿੰਦਰ ਰੂਪੀ ਨੂੰ ‘ਆਸੀਸ’ ਫ਼ਿਲਮ ਲਈ ਮਿਲ ਚੁੱਕਿਆ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਇਸ ਵਾਰ ‘ਬੈਸਟ ਸਪੋਰਟਿੰਗ ਐਕਟਰੈੱਸ’ ਕੈਟਾਗਿਰੀ ’ਚ ਇਹ ਅਦਾਕਾਰਾਂ ਦੇ ਰਹੀਆਂ ਹਨ ਟੱਕਰ, ਦੱਸੋ ਤੁਹਾਡੀ ਪਸੰਦ

Written by  Rupinder Kaler   |  June 20th 2020 04:42 PM  |  Updated: June 20th 2020 04:42 PM

ਰੁਪਿੰਦਰ ਰੂਪੀ ਨੂੰ ‘ਆਸੀਸ’ ਫ਼ਿਲਮ ਲਈ ਮਿਲ ਚੁੱਕਿਆ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਇਸ ਵਾਰ ‘ਬੈਸਟ ਸਪੋਰਟਿੰਗ ਐਕਟਰੈੱਸ’ ਕੈਟਾਗਿਰੀ ’ਚ ਇਹ ਅਦਾਕਾਰਾਂ ਦੇ ਰਹੀਆਂ ਹਨ ਟੱਕਰ, ਦੱਸੋ ਤੁਹਾਡੀ ਪਸੰਦ

ਰੁਪਿੰਦਰ ਰੂਪੀ ਨੇ ਅਪਣੀ ਅਦਾਕਾਰੀ ਨਾਲ ਪਾਲੀਵੁੱਡ ਵਿੱਚ ਵੱਖਰੀ ਪਹਿਚਾਣ ਬਣਾਈ ਹੈ । ਉਹਨਾਂ ਦਾ ਜਨਮ 18 ਨਵੰਬਰ 1965 ਨੂੰ ਪੰਜਾਬ ਦੇ ਸ਼ਹਿਰ ਬਰਨਾਲਾ ਵਿੱਚ ਹੋਇਆ ਸੀ । ਰੁਪਿੰਦਰ ਰੂਪੀ ਨੂੰ ਅਦਾਕਾਰੀ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ । ਇਹੀ ਸ਼ੌਂਕ ਉਹਨਾਂ ਨੂੰ ਥਿਏਟਰ ਵੱਲ ਖਿੱਚ ਲਿਆਇਆ, ਪੰਜਾਬ ਰੰਗਮੰਚ ਨਾਲ ਜੁੜਕੇ ਉਹਨਾਂ ਨੇ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਕਈ ਨਾਟਕ ਖੇਡੇ । ਉਹਨਾਂ ਦੀਆਂ ਕੁਝ ਹਿੱਟ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲੜੀ ਵਿੱਚ ਸਭ ਤੋਂ ਪਹਿਲਾਂ ਮੰਨਤ ਫ਼ਿਲਮ ਆਉਂਦੀ ਹੈ । ਇਸੇ ਤਰ੍ਹਾਂ ਰੁਪਿੰਦਰ ਗਾਂਧੀ-2, ਦਾਣਾ ਪਾਣੀ, ਲਾਵਾਂ ਫੇਰੇ, ਪੰਜਾਬ ਸਿੰਘ, ਆਸੀਸ ਫ਼ਿਲਮ ਸਮੇਤ ਹੋਰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ ।

ਫ਼ਿਲਮ ਆਸੀਸ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਰੁਪਿੰਦਰ ਰੂਪੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਇਸੇ ਲਈ ਉਹਨਾਂ ਨੂੰ ਪੀਟੀਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ । ਇਸ ਵਾਰ ਵੀ ਰੁਪਿੰਦਰ ਰੂਪੀ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ‘ਬੈਸਟ ਸਪੋਰਟਿੰਗ ਐਕਟਰੈੱਸ’ ਕੈਟਾਗਿਰੀ ਲਈ ਚੁਣਿਆ ਗਿਆ ਹੈ । ਇਸ ਕੈਟਾਗਿਰੀ ਵਿੱਚ ਹੋਰ ਕਈ ਹੀਰੋਇਨਾਂ ਉਹਨਾਂ ਨੂੰ ਟੱਕਰ ਦੇ ਰਹੀਆਂ ਹਨ । ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :-

https://www.instagram.com/p/CBTT02qhirD/

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੀ ਅਦਾਕਾਰਾ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network