ਲਤਾ ਮੰਗੇਸ਼ਕਰ ਤੇ ਮੁਹੰਮਦ ਰਫ਼ੀ ਲਈ ਗ਼ਜ਼ਲਾਂ ਕੰਪੋਜ਼ ਕਰਨ ਵਾਲੇ ਮਦਨ ਮੋਹਨ ਦੇ ਸਫ਼ਰ 'ਤੇ ਦੇਖੋ ਖ਼ਾਸ ਪੇਸ਼ਕਸ਼

Written by  Aaseen Khan   |  May 27th 2019 12:30 PM  |  Updated: May 27th 2019 12:31 PM

ਲਤਾ ਮੰਗੇਸ਼ਕਰ ਤੇ ਮੁਹੰਮਦ ਰਫ਼ੀ ਲਈ ਗ਼ਜ਼ਲਾਂ ਕੰਪੋਜ਼ ਕਰਨ ਵਾਲੇ ਮਦਨ ਮੋਹਨ ਦੇ ਸਫ਼ਰ 'ਤੇ ਦੇਖੋ ਖ਼ਾਸ ਪੇਸ਼ਕਸ਼

ਲਤਾ ਮੰਗੇਸ਼ਕਰ ਤੇ ਮੁਹੰਮਦ ਰਫ਼ੀ ਲਈ ਗ਼ਜ਼ਲਾਂ ਕੰਪੋਜ਼ ਕਰਨ ਵਾਲੇ ਮਦਨ ਮੋਹਨ ਦੇ ਸਫ਼ਰ 'ਤੇ ਦੇਖੋ ਖ਼ਾਸ ਪੇਸ਼ਕਸ਼ : ਮਦਨ ਮੋਹਨ ਕੋਹਲੀ ਇੱਕ ਭਾਰਤੀ ਸੰਗੀਤਕਾਰ ਸਨ। ਇਹ ਜ਼ਿਆਦਾਤਰ ਤਲਤ ਮਹਿਮੂਦ, ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫ਼ੀ ਲਈ ਕੰਪੋਜ਼ ਕੀਤੀਆਂ ਆਪਣੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਇਸ ਮਹਾਨ ਗਾਇਕ ਤੇ ਹਿੰਦੀ ਬੈਕਗਰਾਊਂਡ ਗਾਇਕੀ ਦੇ ਇਸ ਉਸਤਾਦ ਮਦਨ ਮੋਹਨ ਦਾ ਜਨਮ ਬਗਦਾਦ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਰਾਏ ਬਹਾਦੁਰ ਚੁੰਨੀ ਲਾਲ ਫ਼ਿਲਮ ਨਿਰਮਾਤਾ ਸਨ ਅਤੇ ਸਟੂਡੀਓ ਦੇ ਮਾਲਕ ਵੀ ਸਨ। ਉਹਨਾਂ ਨੇ ਸੇਂਟ ਮੇਰੀ ਸਕੂਲ ਮੁੰਬਈ ਤੋਂ ਮੁੱਢਲੀ ਪੜ੍ਹਾਈ ਹਾਸਿਲ ਕੀਤੀ।

ਹੋਰ ਵੇਖੋ : 2500 ਤੋਂ ਵੱਧ ਪੁਰਾਣੇ ਤਵਿਆਂ 'ਚ ਪੰਜਾਬ ਦੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ ਭੀਮ ਸਿੰਘ, ਦੇਖੋ ਵੀਡੀਓ

25 ਜੂਨ 1924 ਜਨਮੇ ਹਿੰਦੀ ਸਿਨੇਮਾ ਦੇ ਇਹ ਮਹਾਨ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦਾ ਸੰਗੀਤਕ ਸਫ਼ਰ ਬਹੁਤ ਕਾਮਯਾਬ ਰਿਹਾ। 14 ਜੁਲਾਈ 1975 ਨੂੰ ਹਿੰਦੀ ਫ਼ਿਲਮੀ ਦੁਨੀਆਂ ਦਾ ਇਹ ਹੋਣਹਾਰ ਸੰਗੀਤਕਾਰ ਵਕਤ ਦੇ ਰੇਤ ’ਤੇ ਆਪਣੀਆਂ ਸੰਗੀਤਮਈ ਪੈੜਾਂ ਦੇ ਨਿਸ਼ਾਨ ਛੱਡਦਾ ਹੋਇਆ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ।ਮਦਨ ਮੋਹਨ ਜੀ ਦੇ ਇਸ ਸ਼ਾਨਦਾਰ ਸਫ਼ਰ ਬਾਰੇ ਹੋਰ ਜਾਨਣ ਲਈ ਅੱਜ ਯਾਨੀ 27 ਮਈ, ਸ਼ਾਮ 7:30 ਵਜੇ ਦੇਖੋ ਪੀਟੀਸੀ ਪੰਜਾਬੀ ਗੋਲਡ 'ਤੇ ਪੰਜਾਬ ਮੇਲ 'ਚ ਖ਼ਾਸ ਪੇਸ਼ਕਸ਼ ਜਿਸ 'ਚ ਮਦਨ ਮੋਹਨ ਜੀ ਦੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network