'ਮਿਸ ਪੀਟੀਸੀ ਪੰਜਾਬੀ 2018' ਰਿਏਲਿਟੀ ਸ਼ੋਅ ਦਾ ਪ੍ਰਸਾਰਣ ਅੱਜ ਰਾਤ ਸੱਤ ਵਜੇ  ਤੋਂ ਵੇਖੋ

Written by  Shaminder   |  November 19th 2018 10:17 AM  |  Updated: November 27th 2018 10:36 AM

'ਮਿਸ ਪੀਟੀਸੀ ਪੰਜਾਬੀ 2018' ਰਿਏਲਿਟੀ ਸ਼ੋਅ ਦਾ ਪ੍ਰਸਾਰਣ ਅੱਜ ਰਾਤ ਸੱਤ ਵਜੇ  ਤੋਂ ਵੇਖੋ

ਪੀਟੀਸੀ ਵੱਲੋ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ ਲਈ ਪੀਟੀਸੀ ਵੱਲੋਂ ‘ਮਿਸ ਪੀਟੀਸੀ ਪੰਜਾਬੀ 2018’ ਦੇ ਮੁਕਾਬਲੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ‘ਚ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈਣ ਲਈ ਵੱਡੀ ਗਿਣਤੀ ‘ਚ ਮੁਟਿਆਰਾਂ ਮੁਕਾਬਲੇ ‘ਚ ਨਿੱਤਰੀਆਂ ਅਤੇ ਆਪੋ ਆਪਣੇ ਹੁਨਰ ਨੂੰ ਜੱਜਾਂ ਸਾਹਮਣੇ ਪੇਸ਼ ਕੀਤਾ । ਇਸ ਮੁਕਾਬਲੇ ਦੀਆਂ ਜੱਜਾਂ ਸਤਿੰਦਰ ਸੱਤੀ,ਜਪਜੀ ਖਹਿਰਾ ਅਤੇ ਕਮਲਜੀਤ ਨੀਰੂ ਨੇ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਬੜੀ ਹੀ ਬਾਰੀਕੀ ਨਾਲ ਪਰਖਿਆ ।

ਹੋਰ ਵੇਖੋ : ਇਸ ਵਾਰ ਪੀਟੀਸੀ ਬਾਕਸ ਆਫਿਸ ‘ਤੇ ਦੇਖੋ ਪੰਜਾਬੀ ਫਿਲਮ ‘ਅਜ਼ਾਬ’

https://www.youtube.com/watch?v=XUQ_yFP3Aos

ਮਿਸ ਪੀਟੀਸੀ  ਪੰਜਾਬੀ 2018 ਦੇ ਇਸ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਤੁਸੀਂ ਅੱਜ ਰਾਤ ਨੂੰ ਸੱਤ ਵਜੇ ਤੋਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਵੇਖ ਸਕਦੇ ਹੋ ।ਜੇ ਤੁਸੀਂ ਯੂਐੱਸਏ ਜਾਂ ਫਿਰ ਕੈਨੇਡਾ ਰਹਿੰਦੇ ਹੋ ਤਾਂ ਇਹ ਸ਼ੋਅ ਦਾ ਪ੍ਰਸਾਰਣ ਰਾਤ ਅੱਠ ਵਜੇ ਤੋਂ ਸੋਮਵਾਰ ਤੋਂ ਵੀਰਵਾਰ ਨੂੰ ਵੇਖ ਸਕਦੇ ਹੋ ਸਿਰਫ ਪੀਟੀਸੀ ਪੰਜਾਬੀ 'ਤੇ। ਸੋ ਵੇਖਣਾ ਨਾ ਭੁੱਲਣਾ ਸੂਰਤ ਅਤੇ ਸੀਰਤ ਦੇ ਇਸ ਮੁਕਾਬਲੇ ਨੂੰ ।

ਹੋਰ ਵੇਖੋ : ਕਿਸ ਨਖਰੀਲੀ ਮੁਟਿਆਰ ਨੂੰ ਰਾਜਵੀਰ ਜਵੰਦਾ ਹਾਸਲ ਕਰਨ ‘ਚ ਰਹੇ ਕਾਮਯਾਬ ,ਵੇਖੋ ਵੀਡਿਓ

https://www.youtube.com/watch?v=5vx67ZobR3I

ਇਸ ਮੁਕਾਬਲੇ ‘ਚ ਭਾਗ ਲੈਣ ਲਈ ਮੁਟਿਆਰਾਂ ਦੀ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਸੀ ।ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਰੱਖਿਆ ਗਿਆ ਸੀ ।

miss ptc punjabi 2018 miss ptc punjabi 2018

ਆਡੀਸ਼ਨ  ਜਲੰਧਰ ਸੀ.ਟੀ.ਗਰੁੱਪ ਆਫ ਇੰਸਟੀਟਿਊਸ਼ਨ,ਅਰਬਨ ਅਸਟੇਟ-੨ ,ਪਰਾਥਪੁਰਾ ਰੋਡ,ਸ਼ਾਹਪੁਰ,ਜਲੰਧਰ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ‘ਚੋਂ ਵੀ ਪ੍ਰਤਿਭਾਵਾਂ ਨੂੰ ਪਰਖਣ ਲਈ ਪੀਟੀਸੀ ਵੱਲੋਂ ਅਡੀਸ਼ਨ ਕਰਵਾਏ ਗਏ ਸਨ ।ਮਿਸ ਪੀਟੀਸੀ  ਪੰਜਾਬੀ 2018 ਦੇ ਇਸ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਤੁਸੀਂ ਅੱਜ ਰਾਤ ਨੂੰ ਸੱਤ ਵਜੇ ਤੋਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਵੇਖ ਸਕਦੇ ਹੋ ।ਜੇ ਤੁਸੀਂ ਯੂਐੱਸਏ ਜਾਂ ਫਿਰ ਕੈਨੇਡਾ ਰਹਿੰਦੇ ਹੋ ਤਾਂ ਇਹ ਸ਼ੋਅ ਦਾ ਪ੍ਰਸਾਰਣ ਰਾਤ ਅੱਠ ਵਜੇ ਤੋਂ ਸੋਮਵਾਰ ਤੋਂ ਵੀਰਵਾਰ ਨੂੰ ਵੇਖ ਸਕਦੇ ਹੋ ਸਿਰਫ ਪੀਟੀਸੀ ਪੰਜਾਬੀ 'ਤੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network