'ਬੈਸਟ ਡੇਬਿਊ (ਫੀਮੇਲ)’ ਕੈਟਾਗਿਰੀ ਵਿੱਚ ਤਨਿਸ਼ਕ ਕੌਰ ਦੇ ਗਾਣੇ ਮੇਰੀ ਜਾਨ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'
ਪੀਟੀਸੀ ਨੈਟਵਰਕ ਦੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਸ਼ਹਿਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਪੰਜਾਬ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ । ਪੀਟੀਸੀ ਨੈਟਵਰਕ ਦੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਸਮੇਤ ਹੋਰ ਕਈ ਕਲਾਕਾਰ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ । ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਹਨ । ਮਸ਼ਹੂਰ ਗਾਇਕ ਅਤੇ ਰੈਪਰ ਬੋਹੀਮੀਆ ਦੇ ਗੀਤਾਂ ਤੇ ਹਰ ਕੋਈ ਥਿਰਕ ਰਿਹਾ ਹੈ ।ਇਸ ਵਾਰ 'ਬੈਸਟ ਡੇਬਿਊ (ਫੀਮੇਲ) ਕੈਟਾਗਿਰੀ ਵਿੱਚ ਗਾਇਕਾਂ ਤਨਿਸ਼ਕ ਕੌਰ ਨੂੰ ਉਹਨਾਂ ਦੇ ਗਾਣ ਮੇਰੀ ਜਾਨ ਲਈ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦਿੱਤਾ ਗਿਆ ਹੈ ।ਉਹਨਾਂ ਦਾ ਗਾਣਾ ਪੀਟੀਸੀ ਪੰਜਾਬੀ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਸਭ ਤੋਂ ਉੱਪਰ ਆਇਆ ਹੈ । ਇਸ ਵਾਰ 'ਬੈਸਟ ਡੇਬਿਊ (ਫੀਮੇਲ) ਕੈਟਾਗਿਰੀ ਲਈ ਜਿਨ੍ਹਾਂ ਗਾਣਿਆਂ ਨੂੰ ਨੋਮੀਨੇਟ ਕੀਤਾ ਗਿਆ ਸੀ ਉਹ ਇਸ ਤਰ੍ਹਾਂ ਹਨ :-
Best Debut (Female)
Artist | Song |
Dr Hanna | Rich Girl |
Gurkirat Rai | Jhanjran |
Himanshi Khurana | High Standard |
Mahi Dhaliwal | Waiting Ch |
Navv Kaur | Att Feelinga |
Sara Gurpal | Slow Motion |
Simran | Bas Teri Aan |
Tanishq Kaur | Meri Jaan |
ਪਰ ਇਸ ਸਭ ਨੂੰ ਪਿੱਛੇ ਛੱਡ ਕੇ ਗਾਇਕਾ ਤਨਿਸ਼ਕ ਕੌਰ ਦੇ ਗਾਣੇ ਮੇਰੀ ਜਾਨ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਮਿਲਿਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ ਕਰਵਾਇਆ ਗਿਆ ਹੈ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਗਿਆ ਹੈ ।