'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' : ਬੁੱਢਣਵਾਲ ਵਾਲੀਆਂ ਬੀਬੀਆਂ ਦੀ ਐਲਬਮ ਜ਼ਾਲਮ ਬਣੀ 'ਬੈਸਟ ਰਿਲੀਜੀਅਸ ਐਲਬਮ ( ਨਾਨ - ਟਰਡੀਸ਼ਨਲ )'
ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ, ਸੈਕਟਰ 66-ਏ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ । ਇਹਨਾਂ ਸਿਤਾਰਿਆਂ ਨੂੰ ਦੇਖਣ ਲਈ ਦਰਸ਼ਕ ਦੂਰੋਂ- ਦੂਰੋਂ ਇੱਥੇ ਪਹੁੰਚੇ ਹੋਏ ਹਨ । ਹਰ ਪਾਸੇ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਭਰਿਆ ਹੋਇਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ 'ਬੈਸਟ ਰਿਲੀਜੀਅਸ ਐਲਬਮ ( ਨਾਨ - ਟਰਡੀਸ਼ਨਲ )' ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਮਿਲਿਆ ਹੈ ਜੀ ਬੁੱਢਣਵਾਲ ਵਾਲੀਆਂ ਬੀਬੀਆਂ ਨੂੰ ਜਿਹਨਾਂ ਦੀ ਐਲਬਮ ਜ਼ਾਲਮ ਨੂੰ ਸਭ ਤੋਂ ਵੱਧ ਵੋਟਾਂ ਮਿਲਿਆਂ ਹਨ । ਇਸ ਵਾਰ 'ਬੈਸਟ ਰਿਲੀਜੀਅਸ ਐਲਬਮ ( ਨਾਨ - ਟਰਡੀਸ਼ਨਲ )' ਕੈਟਾਗਿਰੀ ਵਿੱਚ ਹੋਰ ਵੀ ਕਈ ਐਲਬਮ ਸਨ । ਜਿਹੜੀਆਂ ਕਿ ਇਸ ਤਰ੍ਹਾਂ ਹਨ : Best Religious Album (Non-Traditional)
ALBUM | ARTIST |
Ik Kaali Boli Raat | Bhai Amandeep Singh JI |
Khalsa | Dhadhi Bhai Onkar Singh Ji |
Paapi Taare | Dhadi Jatha Gyani Balvir Singh Ji |
Soorma | Tarsem Singh Moranwali |
Tapat Karaha | Ragi Bhai Tejinder Singh Ji |
Zalam | Budnamwalwaliyan Bibiyan |
ਪਰ ਇਸ ਸਭ ਨੂੰ ਪਿੱਛੇ ਛੱਡਦੇ ਹੋਏ ਇਸ ਵਾਰ ਜੇਤੂ ਰਹੇ ਬੁੱਢਣਵਾਲ ਵਾਲੀਆਂ ਬੀਬੀਆਂ ਜਿਨ੍ਹਾਂ ਦੀ ਐਲਬਮ ਜ਼ਾਲਮ ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011 ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।