' ਬੈਸਟ ਸੌਂਗ ਵਿਦ ਮੈਸਿਜ਼ ' ਕੈਟਾਗਿਰੀ ਵਿੱਚ ਹਰਦੀਪ ਗਰੇਵਾਲ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

Written by  Rupinder Kaler   |  December 08th 2018 09:04 PM  |  Updated: December 08th 2018 09:05 PM

' ਬੈਸਟ ਸੌਂਗ ਵਿਦ ਮੈਸਿਜ਼ ' ਕੈਟਾਗਿਰੀ ਵਿੱਚ ਹਰਦੀਪ ਗਰੇਵਾਲ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ, ਸੈਕਟਰ 66-ਏ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ । ਇਹਨਾਂ ਸਿਤਾਰਿਆਂ ਨੂੰ ਦੇਖਣ ਲਈ ਦਰਸ਼ਕ ਦੂਰੋਂ- ਦੂਰੋਂ ਇੱਥੇ ਪਹੁੰਚੇ ਹੋਏ ਹਨ । ਹਰ ਪਾਸੇ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਭਰਿਆ ਹੋਇਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ ' ਬੈਸਟ ਸੌਂਗ ਵਿਦ ਮੈਸਿਜ਼ ' ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'  ਮਿਲਿਆ ਹੈ ਜੀ  ਗਾਇਕ  ਹਰਦੀਪ ਗਰੇਵਾਲ ਨੂੰ ਜਿਹਨਾਂ ਦੇ ਗਾਣੇ ਬੁਲੰਦੀਆਂ ਨੂੰ ਸਭ ਤੋਂ ਵੱਧ ਵੋਟਾਂ ਮਿਲਿਆਂ ਹਨ । ਇਸ ਵਾਰ ' ਬੈਸਟ ਸੌਂਗ ਵਿਦ ਮੈਸਿਜ਼ 'ਕੈਟਾਗਿਰੀ ਵਿੱਚ ਹੋਰ ਵੀ ਕਈ ਗਾਣੇ  ਸਨ ।

Best Song With A Message

SongArtist
BulandiyanHardeep Grewal
Gallan SachiyanDhira Gill
InquilabRavi Inder Sheen
Kash KoeSara Gurpal
Nikke Nikke KhawabHappy Raikoti
Zindabaad ZindagiKanwar Grewal

ਪਰ ਇਸ ਸਭ ਨੂੰ ਪਿੱਛੇ ਛੱਡਦੇ ਹੋਏ ਇਸ ਵਾਰ ਜੇਤੂ ਰਹੇ ਹਰਦੀਪ ਗਰੇਵਾਲ ਜਿਨ੍ਹਾਂ ਦੇ ਗਾਣੇ ਬੁਲੰਦੀਆਂ  ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network