Advertisment

'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

author-image
By Rupinder Kaler
New Update
'ਬੈਸਟ ਲਿਰਿਸਟ '  ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'
Advertisment
'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਜੈਜੀ-ਬੀ, ਜੈਸਮੀਨ ਸੈਂਡਲਾਸ ਅਤੇ ਹੋਰ ਕਈ ਗਾਇਕਾਂ ਨੇ ਰੰਗ ਜਮਾਇਆ ਹੈ । ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਹਰ ਪਾਸੇ ਦਰਸ਼ਕਾਂ ਦਾ ਹੜ੍ਹ ਆਇਆ ਹੈ । ਲੋਕ ਆਪਣੇ ਆਪਣੇ ਗਾਇਕਾਂ ਨੂੰ ਦੇਖਣ ਲਈ ਪਹੁੰਚੇ ਹੋਏ ਹਨ । ਦਰਸ਼ਕਾਂ ਦੀ ਇਸ ਭੀੜ ਵਿੱਚ ਕੁਝ ਲੋਕ ਇਹ ਵੀ ਦੇਖਣ ਆਏ ਹਨ ਕਿ ਉਹਨਾਂ ਦੇ ਮਨ ਪਸੰਦ ਦੇ ਗਾਇਕ ਦੇ ਗਾਣੇ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਮਿਲਦਾ ਹੈ ਜਾ ਨਹੀਂ  ਕਿਉਂਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ' ਹੀ, ਤੈਅ ਕਰਦਾ ਹੈ ਕਿ ਕਿਸੇ ਗਾਇਕ ਦੇ ਗਾਣੇ ਨੂੰ ਲੋਕ ਕਿੰਨਾ ਪਿਆਰ ਦਿੰਦੇ ਹਨ । ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ 'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦਿੱਤਾ ਗਿਆ ਹੈ । ਇਹ ਗਾਣਾ ਹਰ ਇੱਕ ਨੂੰ ਪਸੰਦ ਆਇਆ ਹੈ, ਕਿਉਂਕਿ ਪੀਟਸੀ ਨੈੱਟਵਰਕ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਇਸ ਗਾਣੇ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ 'ਬੈਸਟ ਲਿਰਿਸਟ ' ਕੈਟਾਗਿਰੀ ਵਿੱਚ ਕਈ ਆਰਟਿਸਟ  ਸ਼ਾਮਿਲ ਸਨ , ਜਿਹੜੇ ਇਸ ਤਰ੍ਹਾਂ ਹਨ :- Best Lyricist
Lyricist Song
Akash Bal Roti
Babu Singh Maan Kangan
Beat Minister Khand Da Khidaona
Charan Likhari Ik Tare Wala
Jaani Masstaani
Kumaar Chan Kitthan
Nirmaan Roi Na
Prince Dhunna, R.Sheen Inquilab
Satinder Sartaaj Masoomiyat
Vijay Dhami Lekh
ਪਰ ਇਸ ਵਾਰ ਸਭ ਨੂੰ ਪਿੱਛੇ ਛੱਡਦੇ ਹੋਏ ਜੇਤੂ ਰਹੇ ਸਤਿੰਦਰ ਸਰਤਾਜ  ਜਿਨ੍ਹਾਂ ਦੇ ਗਾਣੇ ਮਾਸੂਮੀਅਤ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਿੰਗ ਕਰਕੇ ਜਿਤਾਇਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਰੌਣਕਾਂ ਹਰ ਸਾਲ ਲਗਾਈਆਂ ਜਾਂਦੀਆਂ ਹਨ । ਪੰਜਾਬ ਦੇ ਵਾਸੀਆਂ ਨੂੰ ਇਸ ਅਵਾਰਡ ਦਾ ਇੰਤਜ਼ਾਰ ਰਹਿੰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment