'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' : ਗਾਇਕ ਹੰਸ ਰਾਜ ਹੰਸ ਨੂੰ ਮਿਲਿਆ 'ਲਾਈਫ ਟਾਈਮ ਅਚੀਵਮੈਂਟ ਅਵਾਰਡ'

Written by  Rupinder Kaler   |  December 08th 2018 08:18 PM  |  Updated: December 08th 2018 08:19 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' : ਗਾਇਕ ਹੰਸ ਰਾਜ ਹੰਸ ਨੂੰ ਮਿਲਿਆ 'ਲਾਈਫ ਟਾਈਮ ਅਚੀਵਮੈਂਟ ਅਵਾਰਡ'

ਪੀਟੀਸੀ ਨੈੱਟਵਰਕ ਵੱਲੋਂ ਨਾ ਸਿਰਫ ਨਵੇਂ ਗਾਇਕਾਂ ਨੂੰ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਦਾ ਮੌਕਾ ਦਿੱਤਾ ਜਾਂਦਾ ਹੈ ਬਲਕਿ ਉਹਨਾਂ ਗਾਇਕਾਂ ਨੂੰ ਮਾਣ ਸਨਮਾਨ ਵੀ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਵਿੱਚ ਵੱਡਾ ਯੋਗਦਾਨ ਦਿੱਤਾ ਹੁੰਦਾ ਹੈ । ਇਸੇ ਲਈ ਇਸ ਵਾਰ ਪੀਟੀਸੀ ਪੰਜਾਬੀ ਵੱਲੋਂ  ਕਲਾਸੀਕਲ ਗਾਇਕ ਹੰਸ ਰਾਜ ਹੰਸ ਨੂੰ 'ਲਾਈਫ ਟਾਈਮ ਅਚੀਵਮੈਂਟ ਅਵਾਰਡ' ਦਿੱਤਾ ਗਿਆ ਹੈ ।ਇਹ ਅਵਾਰਡ ਹੰਸ ਰਾਜ ਨੂੰ ਪਿਛਲੇ ਕਈ ਸਾਲਾਂ ਤੋਂ ਗਾਇਕੀ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਦਿੱਤਾ ਗਿਆ ਹੈ ।ਹੰਸ ਰਾਜ ਹੰਸ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੀ ਤਾਰ ਨੂੰ ਛੇੜ ਦਿੰਦੇ ਹਨ। ਸੰਗੀਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਹੰਸਰਾਜ ਨੂੰ ਅਸੈਨਿਕ ਅਧਿਕਾਰੀ ਵਜੋਂ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ।

ਜਲੰਧਰ ਨੇੜੇ ਸਫੀਪੁਰ ਪਿੰਡ 'ਚ ਪੈਦਾ ਹੋਏ ਹੰਸ ਨੇ ਛੋਟੀ ਉਮਰ ਤੋਂ ਗਾਇਕੀ ਸ਼ੁਰੂ ਕਰ ਦਿੱਤੀ ਸੀ। ਪਿਤਾ ਰਛਪਾਲ ਸਿੰਘ ਤੇ ਮਾਂ ਸੁਰਜਨ ਕੌਰ ਜਾਂ ਉਨ੍ਹਾਂ ਤੋਂ ਪਹਿਲੀ ਪੀੜ੍ਹੀ 'ਚ ਕੋਈ ਵੀ ਮਿਊਜ਼ਿਕ ਇੰਡਸਟਰੀ 'ਚ ਨਹੀਂ ਸੀ। ਕਈ ਯੂਥ ਫੈਸਟੀਵਲਾਂ ਵਿੱਚ ਜੇਤੂ ਬਣਨ ਨਾਲ ਸ਼ੁਰੂ ਹੋਇਆ ਹੰਸ ਦੀ ਗਾਇਕੀ ਦਾ ਸਫਰ ਫਿਲਮਾਂ, ਮਿਊਜ਼ਿਕ ਇੰਡਸਟਰੀ ਤੇ ਸਿਆਸੀ ਗਲਿਆਰਿਆਂ ਤੋਂ ਹੁੰਦਾ ਹੋਇਆ ਅਜੇ ਵੀ ਜਾਰੀ ਹੈ।

ਸੂਫੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੰਸ ਨੂੰ ਪੰਜਾਬ ਸਰਕਾਰ ਨੇ ਰਾਜ ਗਾਇਕ ਦੀ ਵੀ ਉਪਾਧੀ ਦਿੱਤੀ ਹੈ। ਉਹ ਲੋਕ ਗੀਤ ਤੇ ਸੂਫੀ ਗੀਤ ਗਾਉਂਦੇ ਸਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ। ਨੁਸਰਤ ਫਤਹਿ ਅਲੀ ਖਾਨ ਨਾਲ 'ਕੱਚੇ ਧਾਗੇ' ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਹੰਸ ਨੇ 'ਨਾਇਕ', 'ਬਲੈਕ', 'ਬਿੱਛੂ' ਸਮੇਤ ਦਰਜਨ ਫਿਲਮਾਂ ਲਈ ਗੀਤ ਗਾਏ। ਹੰਸ ਨੇ 2009 'ਚ ਪੰਜਾਬ ਦੀ ਸਿਆਸਤ 'ਚ ਕਦਮ ਰੱਖਿਆ ਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਹਾਰਨ ਮਗਰੋਂ ਸੰਗੀਤ ਦੀ ਦੁਨੀਆ ਹੰਸ ਨੂੰ ਮੁੰਬਈ ਖਿੱਚ ਕੇ ਲੈ ਗਈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network