ਨਵੇਂ ਸਾਲ ਦੇ ਮੌਕੇ 'ਤੇ ਪੀਟੀਸੀ ਚੱਕ ਦੇ 'ਤੇ ਲੱਗਣਗੇ ਠੁਮਕੇ ,ਵੇਖੋ ਵੀਡਿਓ 

Written by  Shaminder   |  December 31st 2018 01:32 PM  |  Updated: December 31st 2018 01:32 PM

ਨਵੇਂ ਸਾਲ ਦੇ ਮੌਕੇ 'ਤੇ ਪੀਟੀਸੀ ਚੱਕ ਦੇ 'ਤੇ ਲੱਗਣਗੇ ਠੁਮਕੇ ,ਵੇਖੋ ਵੀਡਿਓ 

ਨਵੇਂ ਸਾਲ ਦੀ ਆਮਦ 'ਤੇ ਦੇਸ਼ ਭਰ 'ਚ ਤਿਆਰੀਆਂ ਚੱਲ ਰਹੀਆਂ ਨੇ । ਅਜਿਹੇ 'ਚ ਪੀਟੀਸੀ ਪੰਜਾਬੀ ਵੱਲੋਂ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ । ਅੱਜ ਰਾਤ ਨੌ ਵਜੇ ਨਵੇਂ ਸਾਲ ਦੇ ਜਸ਼ਨ ਦੇ ਮੌਕੇ ਪੀਟੀਸੀ ਦੇ ਵਿਹੜੇ 'ਚ ਵੀ ਰੌਣਕਾਂ ਲੱਗਣ ਜਾ ਰਹੀਆਂ ਨੇ ਅਤੇ ਪੀਟੀਸੀ ਪੰਜਾਬੀ 'ਤੇ ਤੁਸੀਂ ਇਸ ਰੰਗਾ ਰੰਗ ਪ੍ਰੋਗਰਾਮ ਦਾ ਅਨੰਦ ਮਾਣ ਸਕਦੇ ਹੋ । ਇਸ ਪ੍ਰੋਗਰਾਮ 'ਚ ਜੈਜ਼ੀ ਬੀ ,ਕਲੇਰ ਕੰਠ ,ਦੇਬੀ ਮਕਸੂਦਪੁਰੀ ,ਲਹਿੰਬਰ ਹੁਸੈਨਪੁਰੀ ,ਮੰਗੀ ਮਾਹਲ ਸਣੇ ਹੋਰ ਕਈ ਗਾਇਕ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਦਿਲ ਪ੍ਰਚਾਉਣਗੇ

ਹੋਰ ਵੇਖੋ  : ਪੀਟੀਸੀ ਸਟੂਡਿਓ ਵੱਲੋਂ ਨਵੇਂ ਸਾਲ ਦੀ ਆਮਦ ‘ਤੇ ਗਾਇਕ ਪੇਸ਼ ਕਰਨਗੇ ਰੰਗਾਰੰਗ ਪ੍ਰੋਗਰਾਮ

https://www.instagram.com/p/BsCe2WBlZD0/

। ਸੋ ਤੁਸੀਂ ਵੀ ਵੇਖਣਾ ਨਾ ਭੁੱਲਣਾ 'ਠੁਮਕੇ' 2019 ਰਾਤ ਨੌ ਵਜੇ ਸਿਰਫ ਪੀਟੀਸੀ ਚੱਕ ਦੇ 'ਤੇ ।ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਤਿਆਰ ਰਹੋ।ਜੈਜ਼ੀ ਬੀ ਨੇ ਪੀਟੀਸੀ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ਅਤੇ ਇਸ ਦੌਰਾਨ ਆਪਣੇ ਗੀਤ 'ਉੱਡਣੇ ਸਪੋਲੀਏ' ਗਾ ਕੇ ਸੁਨਾਉਣਗੇ ।

ਹੋਰ ਵੇਖੋ  : ਰੈਪਰ ਬੋਹੇਮੀਆ ਨੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਟੇਕਿਆ ਮੱਥਾ, ਦੇਖੋ ਤਸਵੀਰਾਂ

jazzy b jazzy b

ਪੀਟੀਸੀ ਪੰਜਾਬੀ 'ਤੇ ਇਸ ਸ਼ੋਅ ਦਾ ਮੁੜ ਤੋਂ ਪ੍ਰਸਾਰਣ ਇੱਕ ਜਨਵਰੀ ਰਾਤ ਨੂੰ ਅੱਠ ਵਜੇ ਕੀਤਾ ਜਾਵੇਗਾ ।ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਤੁਸੀਂ ਵੀ ਰਹੋ ਤਿਆਰ ਅਤੇ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਏ ਇਹੀ ਸਾਡੀ ਅਰਦਾਸ ਹੈ ।

kaler kanth kaler kanth

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network