ਇੱਕ ਔਰਤ ਦੀ ਸੰਘਰਸ਼ ਤੇ ਮੁਸੀਬਤਾਂ ‘ਚੋਂ ਬਚ ਕੇ ਨਿਕਲਣ ਦੀ ਕਹਾਣੀ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਣਜੀਤ’

Written by  Lajwinder kaur   |  November 13th 2019 04:13 PM  |  Updated: November 13th 2019 04:13 PM

ਇੱਕ ਔਰਤ ਦੀ ਸੰਘਰਸ਼ ਤੇ ਮੁਸੀਬਤਾਂ ‘ਚੋਂ ਬਚ ਕੇ ਨਿਕਲਣ ਦੀ ਕਹਾਣੀ ਨੂੰ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਣਜੀਤ’

ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫ਼ਤੇ ਨਵੀਂ-ਨਵੀਂ ਫ਼ਿਲਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੀਟੀਸੀ ਬਾਕਸ ਆਫ਼ਿਸ ਰਾਹੀਂ ਕੋਸ਼ਿਸ ਕੀਤੀ ਜਾਂਦੀ ਹੈ ਕਿ ਹਰ ਤਰ੍ਹਾਂ ਦੀਆਂ ਨਵੀਂਆਂ ਕਹਾਣੀਆਂ ਨੂੰ ਦਰਸ਼ਕਾਂ ਦੇ ਸਨਮੁਖ ਕੀਤਾ ਜਾਵੇ। ਇਸ ਸਿਲਸਿਲੇ ਦੇ ਤਹਿਤ ਇਸ ਵਾਰ ਵੀ ਵੱਖਰੇ ਵਿਸ਼ੇ ਅਤੇ ਹਿੰਮਤ-ਹੌਸਲੇ-ਸ਼ੰਘਰਸ਼ ਵਾਲੀ ਫ਼ਿਲਮ ‘ਰਣਜੀਤ’ ਦਰਸ਼ਕਾਂ ਦਾ ਮਨੋਰਜੰਨ ਕਰਨ ਆ ਰਹੀ ਹੈ।

ਰਣਜੀਤ ਟਾਈਟਲ ਹੇਠ ਬਣੀ ਇਸ ਫ਼ਿਲਮ ‘ਚ ਇੱਕ ਔਰਤ ਦੇ ਸੰਘਰਸ਼ ਤੇ ਉਹ ਕਿਵੇਂ ਮੁਸੀਬਤਾਂ ‘ਚੋਂ ਬਚ ਕੇ ਨਿਕਲਦੀ ਹੈ, ਉਸ ਨੂੰ ਬੜੇ ਹੀ ਬਿਹਤਰੀਨ ਢੰਗ ਦੇ ਨਾਲ ਡਾਇਰੈਕਟਰ ਜਸਰਾਜ ਸਿੰਘ ਭੱਟੀ ਨੇ ਪੇਸ਼ ਕੀਤਾ ਹੈ । ਰਣਜੀਤ ਨਾਂਅ ਦੀ ਔਰਤ ਜਿਸਦਾ ਵਿਆਹ ਉਸ ਦੇ ਮਾਪੇ ਆਪਣੀ ਮਰਜ਼ੀ ਦੇ ਨਾਲ ਪਿੰਡ ‘ਚ ਕਰ ਦਿੰਦੇ ਨੇ। ਜਿੱਥੇ ਉਸ ਦੇ ਵਿਆਹ ਤੋਂ ਬਾਅਦ ਚੰਗੀ ਜ਼ਿੰਦਗੀ ਦੇ ਸੁਫ਼ਨੇ ਟੁੱਟ ਜਾਂਦੇ ਨੇ ਜਦੋਂ ਉਸ ਨੂੰ ਪਤਾ ਚੱਲਦਾ ਉਸਦਾ ਘਰਵਾਲਾ ਨਸ਼ੇੜੀ ਹੈ। ਜਿਸ ਤੋਂ ਬਾਅਦ ਉਹ ਆਪਣੇ ਘਰਵਾਲੇ ਦੀ ਮਾਰ ਵੀ ਖਾਂਦੀ ਹੈ ਤੇ ਉਸਦੇ ਆਪ ਦੇ ਮਾਪੇ ਵੀ ਸਾਥ ਛੱਡ ਦਿੰਦੇ ਨੇ।

ਇੱਕ ਦਿਨ ਉਹ ਹਿੰਮਤ ਕਰਦੀ ਹੈ ਤੇ ਆਪਣੇ ਬੱਚਿਆਂ ਨੂੰ ਲੈ ਕੇ ਜ਼ਿੰਦਗੀ ‘ਚ ਅੱਗੇ ਵੱਧਣ ਦੀ ਰਾਹ ਉੱਤੇ ਤੁਰ ਪੈਂਦੀ ਹੈ। ਇਹ ਨਵਾਂ ਰਸਤਾ ਵੀ ਕੰਡਿਆਂ ਨਾਲ ਭਰਿਆ ਹੋਇਆ ਸੀ। ਪਰ ਉਹ ਹਿੰਮਤ ਕਰਦੀ ਹੈ ਤੇ ਐਬੁਲੈਂਸ ਚਲਾਉਣੀ ਸਿੱਖਦੀ ਹੈ।ਜਿਸ ਤੋਂ ਬਾਅਦ ਇੱਕ ਔਰਤ ਵੱਲੋਂ ਐਬੁਲੈਂਸ ਡਰਾਈਵਰ ਹੋਣ ਕਰਕੇ ਸ਼ਹਿਰ ‘ਚ ਕਾਫੀ ਮਸ਼ਹੂਰ ਹੋ ਜਾਂਦੀ ਹੈ। ਪਰ ਮੁਸੀਬਤਾਂ ਹਲੇ ਵੀ ਪਿੱਛਾ ਨਹੀਂ ਛੱਡਦੀਆਂ। ਜਿਸਦੇ ਚੱਲਦੇ ਉਸਦੇ ਪੁੱਤਰ ਨੂੰ ਰੇਪ ਦੇ ਝੂਠੇ ਕੇਸ ‘ਚ ਪੁਲਿਸ ਚੱਕ ਕੇ ਲੈ ਜਾਂਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਜਿਹੇ ਮੌਕੇ ‘ਤੇ ਰਣਜੀਤ ਟੁੱਟ ਜਾਂਦੀ ਹੈ ਜਾਂ ਫਿਰ ਦੁਬਾਰਾ ਤੋਂ ਹਿੰਮਤ ਕਰਕੇ ਉੱਠਦੀ ਹੈ, ਇਹ ਸਸਪੈਂਸ ਦੇਖਣ ਨੂੰ ਮਿਲੇਗਾ ਇਸ ਸ਼ੁੱਕਰਵਾਰ 15 ਨਵੰਬਰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ਉੱਤੇ।

ਹੋਰ ਵੇਖੋ:ਜਾਨੀ ਦੇ ਬੋਲਾਂ ‘ਚ ਰੰਗੇ ਨਜ਼ਰ ਆ ਰਹੇ ਨੇ ਆਯੁਸ਼ਮਾਨ ਖੁਰਾਨਾ ਤੋਂ ਲੈ ਕੇ ਨੇਹਾ ਸ਼ਰਮਾ, ‘ਫਿਲਹਾਲ’ ਗੀਤ ਮਚਾ ਰਿਹਾ ਹੈ ਯੂ-ਟਿਊਬ ‘ਤੇ ਧਮਾਲ

ਗੱਲ ਕਰੀਏ ਡਾਇਰੈਕਟਰ ਜਸਰਾਜ ਸਿੰਘ ਭੱਟੀ ਦੀ ਜੋ ਕਿ ਇਸ ਤੋਂ ਪਹਿਲਾਂ ਵੀ ‘ਮਾਤ’, ‘ਦਾ ਡਾਈਵੋਰਸੀ ਪਾਰਟੀ’ ਵਰਗੀ ਸ਼ੌਰਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network