ਪੀਟੀਸੀ ਪੰਜਾਬੀ ਅਤੇ ਪੰਜਾਬ ਕਲਚਰਲ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ 'ਭੰਗੜਾ ਵਰਲਡ ਕੱਪ 2020'

Written by  Shaminder   |  February 11th 2020 11:55 AM  |  Updated: February 11th 2020 11:55 AM

ਪੀਟੀਸੀ ਪੰਜਾਬੀ ਅਤੇ ਪੰਜਾਬ ਕਲਚਰਲ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ 'ਭੰਗੜਾ ਵਰਲਡ ਕੱਪ 2020'

ਭੰਗੜਾ ਪਉਗਾ ਹੈਵੀਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ 'ਤੇ ਜੀ ਹਾਂ ਪੀਟੀਸੀ ਪੰਜਾਬੀ ਅਤੇ ਪੰਜਾਬ ਕਲਚਰਲ ਸੁਸਾਇਟੀ ਭੰਗੜੇ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ਵ ਪੱਧਰ 'ਤੇ ਇੱਕ ਮੁਕਾਬਲਾ ਕਰਵਾਉਣ ਜਾ ਰਿਹਾ ਹੈ । ਇਸ ਮੁਕਾਬਲੇ 'ਚ ਭੰਗੜਾ ਪਾਉਣ ਦੇ ਸ਼ੁਕੀਨ ਗੱਭਰੂ ਆਪਣੀ ਪਰਫਾਰਮੈਂਸ ਵਿਖਾ ਕੇ ਆਪਣੀ ਪਛਾਣ ਵਿਸ਼ਵ ਪੱਧਰ 'ਤੇ ਬਣਾ ਸਕਦੇ ਨੇ ।

https://www.instagram.com/p/B8Y1cxmFU44/

ਤੁਸੀਂ ਵੀ ਪਾਉਂਦੇ ਹੋ ਭੰਗੜਾ ਅਤੇ ਤੁਸੀਂ ਆਪਣੀ ਪਰਫਾਰਮੈਂਸ ਨੂੰ ਵਿਖਾਉਣ ਲਈ ਕੋਈ ਪਲੇਟਫਾਰਮ ਨਹੀਂ ਤਾਂ ਤੁਸੀਂ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਇਸ ਮੁਕਾਬਲੇ 'ਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਨੂੰ ਵਿਖਾ ਸਕਦੇ ਹੋ ।

ਭੰਗੜਾ ਪ੍ਰੇਮੀਆਂ ਲਈ  ਸਭ ਤੋਂ ਵੱਡਾ ਮੁਕਾਬਲਾ ਭੰਗੜਾ ਵਰਲਡ ਕੱਪ 2020 ਜਲਦ ਸ਼ੁਰੂ ਹੋਣ ਜਾ ਰਿਹਾ ਹੈ ।ਜੇ ਤੁਹਾਡੇ 'ਚ ਵੀ ਭੰਗੜੇ ਪ੍ਰਤੀ ਜੋਸ਼ ਅਤੇ ਜਨੂੰਨ ਹੈ ਤਾਂ ਆਪਣੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਪ੍ਰਦਰਸ਼ਿਤ ਕਰੋ ਅਤੇ ਆਪਣੇ ਭੰਗੜੇ ਦਾ ਇੱਕ ਮਿੰਟ ਦਾ ਵੀਡੀਓ ਬਣਾ ਕੇ ਸਾਨੂੰ ਭੇਜੋ ।ਦਸ ਦੇਸ਼ਾਂ ਦੀਆਂ 10 ਟੀਮਾਂ ਲਾਸ ਵੇਗਾਸ 'ਚ ਭੰਗੜੇ ਦੀ ਪਰਫਾਰਮੈਂਸ ਵਿਖਾਉਣਗੀਆਂ ।ਜੇ ਤੁਹਾਡੀ ਉਮਰ ਹੈ 18 ਸਾਲ ਜਾਂ ਇਸ ਤੋਂ ਵੱਧ ਤਾਂ ਆਪਣਾ ਨਾਮ ਪਤਾ ਅਤੇ ਫੋਨ ਨੰਬਰ ਅਤੇ ਆਪਣੀ ਉਮਰ ਦਾ ਪ੍ਰਮਾਣ ਪੱਤਰ ਭੇਜੋ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network