ਰੰਗਲੀ ਦੁਨੀਆਂ 'ਚ ਮੁਲਾਕਾਤ ਕਰੋ, ਰੁਪਿੰਦਰ ਹਾਂਡਾ ਤੇ ਮੰਜੇ ਬਿਸਤਰੇ 2 ਦੀ ਸਟਾਰ ਕਾਸਟ ਨਾਲ

written by Aaseen Khan | April 08, 2019

ਰੰਗਲੀ ਦੁਨੀਆਂ 'ਚ ਮੁਲਾਕਾਤ ਕਰੋ, ਰੁਪਿੰਦਰ ਹਾਂਡਾ ਤੇ ਮੰਜੇ ਬਿਸਤਰੇ 2 ਦੀ ਸਟਾਰ ਕਾਸਟ ਨਾਲ : ਪੀਟੀਸੀ ਪੰਜਾਬੀ ਦਾ ਅਜਿਹਾ ਸ਼ੋਅ ਜਿਸ ਨਾਲ ਹਰ ਇੱਕ ਦੀ ਜ਼ਿੰਦਗੀ 'ਚ ਰੰਗ ਭਰ ਜਾਂਦੇ ਹਨ। ਜੀ ਹਾਂ ਰੰਗਲੀ ਦੁਨੀਆਂ 'ਚ ਇਸ ਵਾਰ ਗਾਇਕਾ ਰੁਪਿੰਦਰ ਹਾਂਡਾ, ਅਦਾਕਾਰਾ ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ ਅਤੇ ਨਿਸ਼ਾ ਬਾਨੋ ਨਾਲ ਦੇਖਣ ਨੂੰ ਮਿਲੇਗੀ ਖੂਬ ਮਸਤੀ। ਰੰਗਲੀ ਦੁਨੀਆਂ 'ਚ ਹਰ ਵਾਰ ਦੀ ਤਰਾਂ ਇਸ ਵਾਰ ਵੀ ਸਿਤਾਰਿਆਂ ਦੀ ਜ਼ਿੰਦਗੀ ਬਾਰੇ ਅਤੇ ਆਉਣ ਵਾਲੇ ਪ੍ਰੋਜੈਕਟਜ਼ ਦੇ ਬਾਰੇ ਹੋਣਗੀਆਂ ਢੇਰ ਸਾਰੀਆਂ ਗੱਲਾਂ।

ਹੋਰ ਵੇਖੋ : ਕਰਮਜੀਤ ਅਨਮੋਲ ਦਾ ਨਵਾਂ ਗੀਤ 'ਮੁਲਾਕਾਤ' ਪਹੁੰਚਦਾ ਹੈ ਦਿਲ ਦੀਆਂ ਗਹਿਰਾਈਆਂ ਤੱਕ, ਦੇਖੋ ਵੀਡੀਓ

ਰੰਗਲੀ ਦੁਨੀਆਂ ਦੇ ਏਸ ਸ਼ਾਨਦਾਰ ਪ੍ਰੋਗਰਾਮ ਦਾ ਸਮਾਂ ਨੋਟ ਕਰ ਲਵੋ ਪੀਟੀਸੀ ਪੰਜਾਬੀ 'ਤੇ ਅੱਜ (8.04.2019) ਰਾਤ 9.30 ਵਜੇ। ਦੁਨੀਆਂ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ ਜਿਸ 'ਤੇ ਤੁਹਾਨੂੰ ਅਜਿਹੇ ਕਈ ਮਨੋਰੰਜਨ ਨਾਲ ਭਰਪੂਰ ਸ਼ੋਅਜ਼ ਨਾਲ ਐਂਟਰਟੇਨ ਕੀਤਾ ਜਾਂਦਾ ਹੈ। ਰੰਗਲੀ ਦੁਨੀਆਂ ਅਜਿਹਾ ਹੀ ਪ੍ਰੋਗਰਾਮ ਹੈ ਜਿੱਥੇ ਹੋਸਟ ਮੁਨੀਸ਼ ਪੁਰੀ ਦੇ ਨਾਲ ਸਿਤਾਰੇ ਦਰਸ਼ਕਾਂ ਤੱਕ ਆਪਣੇ ਦਿਲ ਦੀਆਂ ਗੱਲਾਂ ਪਹੁੰਚਾਉਂਦੇ ਹਨ। ਸੋ 8 ਅਪ੍ਰੈਲ ਰਾਤੀ ਰੰਗਲੀ ਦੁਨੀਆਂ 9.30 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ।

You may also like