ਮਿਸ ਪੀਟੀਸੀ ਪੰਜਾਬੀ 2019 ਦੇ ਚੰਡੀਗੜ੍ਹ ਆਡੀਸ਼ਨ 'ਚ ਵੱਡੀ ਗਿਣਤੀ 'ਚ ਪਹੁੰਚੀਆਂ ਮੁਟਿਆਰਾਂ 

written by Shaminder | July 02, 2019

ਦੁਨੀਆਂ ਦੇ ਨੰਬਰ ਇੱਕ ਐਂਟਰਨੇਨਮੈਂਟ ਚੈਨਲ ਪੀਟੀਸੀ ਪੰਜਾਬੀ 'ਤੇ ਇੱਕ ਵਾਰ ਫਿਰ ਹੁਸਨ ਤੇ ਅਦਾ ਦੇ ਜਲਵੇ ਦੇਖਣ ਨੂੰ ਮਿਲਣ ਵਾਲੇ ਹਨ ਕਿਉਂਕਿ ਮਿਸ ਪੀਟੀਸੀ ਪੰਜਾਬੀ-2019 ਦਾ ਨਵਾਂ ਸੀਜਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਲਈ  ਚੰਡੀਗੜ੍ਹ 'ਚ ਦੋ ਜੁਲਾਈ ਨੂੰ ਸਵੇਰੇ ਨੌ ਵਜੇ ਤੋਂ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ ।ਚੰਡੀਗੜ੍ਹ ਆਡੀਸ਼ਨ 'ਚ ਵੱਡੀ ਗਿਣਤੀ 'ਚ ਪੰਜਾਬੀ ਮੁਟਿਆਰਾਂ ਆਪਣੀ ਕਿਸਮਤ ਅਜ਼ਮਾਉਣ ਲਈ ਪਹੁੰਚੀਆਂ ।ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ ਸਾਡੀਆਂ ਪਾਰਖੀ ਜੱਜ ਇਹਾਨਾ ਢਿੱਲੋਂ,ਗੁਰਪ੍ਰੀਤ ਕੌਰ ਚੱਢਾ ਅਤੇ ਬੌਬੀ ਲਾਇਲ । ਹੋਰ ਵੇਖੋ:ਪੀਟੀਸੀ ਪੰਜਾਬੀ ‘ਤੇ ਇੱਕ ਫ਼ਿਰ ਦਿਖਣਗੇ ਹੁਸਨ ਤੇ ਅਦਾ ਦੇ ਜਲਵੇ, ਮਿਸ ਪੀਟੀਸੀ ਪੰਜਾਬੀ-2019 ਦੇ ਆਡੀਸ਼ਨਾਂ ਦਾ ਐਲਾਨ https://www.instagram.com/p/BzZuF2AFgSA/ ਚੰਡੀਗੜ੍ਹ 'ਚ ਗੁੱਜਰ ਭਵਨ, ਸੈਕਟਰ 28 -ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ 'ਚ ਆਡੀਸ਼ਨ ਹਨ । ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ 'ਚ ਵੀ ਆਡੀਸ਼ਨ ਰੱਖੇ ਗਏ ਹਨ ।ਮਿਸ ਪੀਟੀਸੀ ਪੰਜਾਬੀ-2019 ਲਈ ਆਡੀਸ਼ਨ ਦੀ ਤਰੀਕ ਤੇ ਸਥਾਨ ਇਸ ਤਰ੍ਹਾਂ ਹਨ । https://www.instagram.com/p/BzZucYgFFYM/ ਲੁਧਿਆਣਾ ਆਡੀਸ਼ਨ :- 5ਜੁਲਾਈ ਸਵੇਰੇ 9.00 ਵਜੇ  ਸਥਾਨ :- ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ  ਨਗਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ । ਅੰਮ੍ਰਿਤਸਰ ਆਡੀਸ਼ਨ 8  ਜੁਲਾਈ ਸਵੇਰੇ 9.00 ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। https://www.instagram.com/p/BzYAswTl2aM/ ਜਲੰਧਰ ਮੈਗਾ ਐਡੀਸ਼ਨ 11 ਜੁਲਾਈ ਸਵੇਰੇ 9:00  ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,, UE-II, Prathapura Road,  ਜਲੰਧਰ ।ਪੀਟੀਸੀ ਨੈਟਵਰਕ ਮਿਸ ਪੀਟੀਸੀ ਪੰਜਾਬੀ ਰਿਆਲਟੀ ਸ਼ੋਅ ਦੌਰਾਨ ਉਹਨਾਂ ਕੁੜੀਆਂ ਨੂੰ ਇੱਕ ਪਲੈਟਫਾਰਮ ਉਪਲੱਬਧ ਕਰਵਾਉਂਦਾ ਹੈ, ਜਿਨ੍ਹਾਂ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ।

miss ptc punjabi 2019 miss ptc punjabi 2019

0 Comments
0

You may also like