ਮਿਸਟਰ ਪੰਜਾਬ 2019 ਲਈ ਆਡੀਸ਼ਨਾਂ ਦਾ ਸਿਲਸਿਲਾ ਜਾਰੀ,ਲੁਧਿਆਣਾ 'ਚ ਆਡੀਸ਼ਨ ਲਈ  ਵੱਡੀ ਗਿਣਤੀ 'ਚ ਪਹੁੰਚੇ ਨੌਜਵਾਨ

written by Shaminder | July 04, 2019

ਮਿਸਟਰ ਪੰਜਾਬ 2019 ਲਈ ਆਡੀਸ਼ਨ ਲੁਧਿਆਣਾ 'ਚ ਹੋ ਰਹੇ ਹਨ । ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈਣ ਲਈ  ਲੁਧਿਆਣਾ 'ਚ ਸਵੇਰੇ 9:00 ਵਜੇ ਤੋਂ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਫ਼ਿਰੋਜ਼ਪੁਰ ਰੋਡ, 'ਤੇ ਵੱਡੀ ਗਿਣਤੀ 'ਚ ਨੌਜਵਾਨ  ਪਹੁੰਚੇ  ।ਇਨ੍ਹਾਂ ਨੌਜਾਵਾਨਾਂ ਦੇ ਹੁਨਰ ਨੂੰ ਪਰਖਣ ਲਈ ਸਾਡੇ ਜੱਜ ਇਹਾਨਾ ਢਿੱਲੋਂ ਮੌਜੂਦ ਰਹੇ । ਹੋਰ ਵੇਖੋ:ਮਿਸਟਰ ਪੰਜਾਬ 2019 ਲਈ ਚੰਡੀਗੜ੍ਹ ਆਡੀਸ਼ਨ ‘ਚ ਪੰਜਾਬੀ ਗੱਭਰੂ ਅਜ਼ਮਾ ਰਹੇ ਕਿਸਮਤ [embed]https://www.instagram.com/p/Bze7RhiFTWN/[/embed] ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਟੈਲੇਂਟ ਹੰਟ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਇਸ ਸ਼ੋਅ 'ਚ ਵੱਡੀ ਗਿਣਤੀ 'ਚ ਪੰਜਾਬ ਦੇ ਨੌਜਵਾਨ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪਹੁੰਚੇ ।ਪੀਟੀਸੀ ਪੰਜਾਬੀ ਪੰਜਾਬੀਆਂ ਲਈ ਅਜਿਹਾ ਮੰਚ ਬਣ ਚੁੱਕਿਆ ਹੈ ਜਿਸ 'ਤੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਆਪਣੇ ਅੰਦਰ ਛਿਪੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਲਿਆ ਰਹੇ ਹਨ। ਸੋ ਤੁਹਾਡੇ ਅੰਦਰ ਵੀ ਹੈ ਟੈਲੇਂਟ ਤਾਂ ਫਿਰ ਦੇਰ ਕਿਸ ਗੱਲ ਦੀ ਅਜ਼ਮਾਓ ਆਪਣੀ ਕਿਸਮਤ ।

Mr Punjab 2019 Ludhiana Auditions: Gabrus Turning Up In Huge Numbers Mr Punjab 2019 Ludhiana Auditions: Gabrus Turning Up In Huge Numbers
ਦੱਸ ਦਈਏ ਕਿ ਜਿਹੜੇ ਗੱਭਰੂ'ਮਿਸਟਰ ਪੰਜਾਬ-2019′ 'ਚ ਹਿੱਸਾ ਲੈਣਾ ਚਾਹੁੰਦੇ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 7 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ 'ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ, ਫਿੱਟਨੈੱਸ ਸਰਟੀਫ਼ਿਕੇਟ ।
mr punjab 2019 mr punjab 2019
ਆਡੀਸ਼ਨ ਦੀ ਤਰੀਕ ਤੇ ਪਤਾ ਇਸ ਤਰ੍ਹਾਂ ਹਨ :- ਅੰਮ੍ਰਿਤਸਰ ਆਡੀਸ਼ਨ 7 ਜੁਲਾਈ ਸਵੇਰੇ 9.੦੦ ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 10 ਜੁਲਾਈ ਸਵੇਰੇ 9.੦੦ ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,UE-II, Prathapura Road, ਜਲੰਧਰ ।

0 Comments
0

You may also like