ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਮਿਲੇਗੀ ਐਂਟਰਟੇਨਮੈਂਟ ਦੀ ਡਬਲ ਡੋਜ਼, ਸ਼ੁਰੂ ਹੋਣ ਜਾ ਰਿਹਾ ਹੈ ‘ਪੀਟੀਸੀ ਬਾਕਸ ਆਫ਼ਿਸ’

written by Rupinder Kaler | August 23, 2021

ਪੀਟੀਸੀ ਪੰਜਾਬੀ ’ਤੇ ਤੁਹਾਨੂੰ ਐਂਟਰਟੇਨਮੈਂਟ ਦੀ ਡਬਲ ਡੋਜ਼ ਮਿਲਣ ਜਾ ਰਹੀ ਹੈ ਕਿਉਂਕਿ ਪੀਟੀਸੀ ਬਾਕਸ ਆਫ਼ਿਸ (PTC Box Office) ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਤੁਸੀਂ ਨਵੀਆਂ ਤੋਂ ਨਵੀਆਂ ਕਹਾਣੀਆਂ ਦੇਖੋਗੇ । ਇਹ ਕਹਾਣੀਆਂ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੀ ਜ਼ਿੰਦਗੀ ਨਾਲ ਜੁੜੀਆਂ ਜ਼ਰੂਰ ਹੁੰਦੀਆਂ ਹਨ। ਇਸੇ ਕਰਕੇ ਪੀਟੀਸੀ ਬਾਕਸ ਆਫ਼ਿਸ (PTC Box Office) ਨੂੰ ਦਰਸ਼ਕਾਂ ਦਾ ਪਿਆਰ ਹਮੇਸ਼ਾ ਮਿਲਦਾ ਰਿਹਾ ਹੈ ।

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਆਪਣੇ ਭਰਾ ਦੇ ਨਾਲ ਤਸਵੀਰ ਕੀਤੀ  ਸਾਂਝੀ, ਨਿੱਕੇ ਭਰਾ ਲਈ ਖੁਸ਼ਹਾਲ ਜ਼ਿੰਦਗੀ ਦੀ ਕੀਤੀ ਕਾਮਨਾ

ਪੀਟੀਸੀ ਪੰਜਾਬੀ ਇਸ ਵਾਰ ਵੀ ਤੁਹਾਡੇ ਲਈ ਨਵੀਆਂ ਕਹਾਣੀਆਂ ਲੈ ਕੇ ਆ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ 10 ਸਤੰਬਰ ਦਿਨ ਸ਼ੁੱਕਰਵਾਰ ਤੋਂ ਰਾਤ 8.30 ਵਜੇ ਪੀਟੀਸੀ ਬਾਕਸ ਆਫ਼ਿਸ (PTC Box Office) । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਹਮੇਸ਼ਾ ਆਪਣੇ ਦਰਸ਼ਕਾਂ ਦੇ ਐਟਰਟੈਨਮੈਂਟ ਦਾ ਪੂਰਾ ਖਿਆਲ ਰੱਖਦਾ ਹੈ ।

 

View this post on Instagram

 

A post shared by PTC Punjabi (@ptcpunjabi)

ਪੀਟਸੀ ਪੰਜਾਬੀ ਤੇ ਜਿੱਥੇ ਤੁਹਾਨੂੰ ਨਵੇਂ ਤੋਂ ਨਵੇਂ ਗਾਣੇ ਦਿਖਾਏ ਜਾਂਦੇ ਹਨ ਉੱਥੇ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਲਈ ਕਈ ਰਿਆਲਟੀ ਸ਼ੋਅ ਵੀ ਚਲਾਏ ਜਾ ਰਹੇ ਹਨ । ਇਸ ਤੋਂ ਇਲਾਵਾ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ ।

0 Comments
0

You may also like