ਬਾਈ ਅਮਰਜੀਤ ਦੇ ਗੀਤ 'ਸਟੈਂਡ' ਦਾ ਪੀਟੀਸੀ ਪੰਜਾਬੀ 'ਤੇ ਹੋਵੇਗਾ ਵਰਲਡ ਪ੍ਰੀਮੀਅਰ,ਗੀਤ ਦਾ ਟੀਜ਼ਰ ਆਇਆ ਸਾਹਮਣੇ

written by Shaminder | February 19, 2020

ਪੀਟੀਸੀ ਰਿਕਾਰਡਜ਼ ਵੱਲੋਂ ਬਾਈ ਅਮਰਜੀਤ ਦੀ ਆਵਾਜ਼ 'ਚ ਗੀਤ 'ਸਟੈਂਡ' ਦਾ ਕੱਲ੍ਹ ਯਾਨੀ ਦਿਨ ਵੀਰਵਾਰ,20 ਫਰਵਰੀ ਨੂੰ ਸਵੇਰੇ 10 ਵਜੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ । ਇਸ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ । ਜਿਸ ਦੇ ਟੀਜ਼ਰ 'ਚ ਅਜੋਕੇ ਸਮੇਂ ਦੇ ਇਨਸਾਨ ਦੇ ਰਵਈਏ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਦੇ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਕੋਈ ਵੀ ਸਟੈਂਡ ਨਹੀਂ ਹੈ । ਹੋਰ ਵੇਖੋ:ਬਾਈ ਅਮਰਜੀਤ ਦੀ ਜ਼ਿੰਦਗੀ ‘ਚ ਇੱਕ ਸ਼ਖਸੀਅਤ ਦੀ ਖਾਸ ਅਹਿਮੀਅਤ ,ਉਸ ਵਲੋਂ ਚੁਣੇ ਗੀਤ ਹੀ ਗਾਉਂਦਾ ਹੈ ਬਾਈ ,ਵੇਖੋ ਵੀਡਿਓ https://www.instagram.com/p/B8qyC-9IeWi/ ਉਹ ਕਿਸੇ ਗੱਲ 'ਤੇ ਟਿਕੇ ਨਹੀਂ ਰਹਿੰਦੇ,ਜਿਸ ਕਾਰਨ ਅਕਸਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤੋਂ ਪਹਿਲਾਂ ਵੀ ਬਾਈ ਅਮਰਜੀਤ ਨੇ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਨੇ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ਅਤੇ ਕਈ ਲੋਕ ਗੀਤ ਉਨ੍ਹਾਂ ਨੇ ਗਾਏ ਨੇ । https://www.instagram.com/p/BWC7H4MgfHW/ ਉਨ੍ਹਾਂ ਦੇ 'ਟੀਚਰ' ਗਾਣੇ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ, ਜਿਸ ਨੂੰ ਉਨ੍ਹਾਂ ਨੇ ਮਿਸ ਪੂਜਾ ਦੇ ਨਾਲ ਗਾਇਆ ਸੀ । ਹੁਣ ਵੇਖਣਾ ਹੋਵੇਗਾ ਕਿ ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ।

0 Comments
0

You may also like